ਚੰਡੀਗੜ੍ਹ : ਸਰਹਿੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਨ ਲਈ ਮਿਤੀ 17.01.2021 ਤੋਂ 20.02.2021 ਤੱਕ ਸਰਹਿੰਦ ਫੀਡਰ ਅੰਸ਼ਿਕ ਰੂਪ ਵਿਚ ਬੰਦ ਰਹੇਗੀ।
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ਼ ਐਕਟ, 1873 (ਐਕਟ 8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਸਰਹਿੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਨ ਲਈ ਮਿਤੀ 17.01.2021 ਤੋਂ ਮਿਤੀ 20.02.2021 (ਦੋਵੇਂ ਦਿਨ ਸ਼ਾਮਿਲ) 35 ਦਿਨਾਂ ਲਈ ਸਰਹਿੰਦ ਫੀਡਰ ਦੀ ਬੁਰਜੀ 258755 ਤੋਂ 447927 ਦੀ ਅੰਸ਼ਿਕ ਬੰਦੀ ਹੋਵੇਗੀ।