ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਫਦਰਗੰਜ ਹਸਪਤਾਲ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸਫਦਰਜੰਗ ਹਸਪਤਾਲ ਦੇ ਨਰਸਿੰਗ ਰੂਮ ਵਿੱਚ ਵੀਰਵਾਰ ਯਾਨੀ ਅੱਜ ਦੁਪਹਿਰ ਨੂੰ ਸ਼ਾਰਟ-ਸਰਕਿਟ ਦੇ ਕਾਰਨ ਅੱਗ ਲੱਗ ਗਈ ਜਿਸ ਦੇ ਬਾਅਦ ਹਸਪਤਾਲ ਵਿੱਚ ਹਫੜਾ ਦਫ਼ੜੀ ਮੱਚ ਗਈ। ਅੱਗ ਲੱਗਣ ਦੌਰਾਨ ਨਰਸਿੰਗ ਰੂਮ ਵਿੱਚ ਕਈ ਨਰਸਾਂ ਅਤੇ ਕੰਪਾਉਡਰ ਮੌਜੂਦ ਸਨ ਪਰ ਸੁਰੱਖਿਆ ਕਰਮਚਾਰੀਆਂ ਅਤੇ ਫਾਇਰ ਫਾਇਟਰ ਦੀ ਮੁਸਤੈਦੀ ਨਾਲ ਅੱਗ 'ਤੇ ਤੁਰਤ ਕਾਬੂ ਪਾ ਲਿਆ ਗਿਆ। ਦੱਸ ਦਈਏ ਕਿ ਅੱਗ ਵਿੱਚ ਦੋ ਕਰਮਚਾਰੀਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਸਫਦਰਗੰਜ ਹਸਪਤਾਲ ਵਲੋਂ ਜਾਰੀ ਬੁਲੇਟਿਨ ਵਿੱਚ ਦੱਸਿਆ ਕਿ ਹਸਪਤਾਲ ਦੇ ਨਰਸਿੰਗ ਰੂਪ ਵਿੱਚ ਅੱਜ ਅਚਾਨਕ ਸ਼ਾਰਟ ਸਰਕਿਟ ਹੋਣ ਦੇ ਕਾਰਨ ਅੱਗ ਦੀ ਘਟਨਾ ਹੋਈ ਹੈ। ਹਾਲਾਂਕਿ ਇਸ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ ਹੈ। ਕਰਮਚਾਰੀਆਂ ਨੇ ਤੁਰਤ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਸਥਿਤ ਕਈ ਵੱਡੇ ਅਸਪਤਾਲਾਂ ਵਿੱਚ ਸ਼ਾਰਟ ਸਰਕਟ ਕਾਰਨ ਆਮਤੌਰ ਉੱਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ।