ਸਰਦੂਲਗੜ੍ਹ : ਬੀਤੀ ਰਾਤ ਸਰਦੂਲਗੜ੍ਹ ਵਿਖੇ ਚੋਰ ਇਕ ਮਕਾਨ 'ਚੋਂ ਵੱਡੀ ਗਿਣਤੀ ਵਿਚ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਚੋਰਾਂ ਨੇ 31 ਤੋਲੇ ਸੋਨਾ, 5 ਤੋਲੇ ਚਾਂਦੀ ਅਤੇ ਸਵਾ ਲੱਖ ਰੁਪਏ ਚੋਰੀ ਕਰ ਲਏ। ਜ਼ਿਕਰਯੋਗ ਹੈ ਕਿ ਵਾਰਦਾਤ ਵੇਲੇ ਪੀੜਤ ਪਰਵਾਰ ਕਿਸੇ ਦੇ ਘਰ ਲੋਹੜੀ ਦੇ ਸਮਾਗਮ 'ਚ ਸ਼ਾਮਿਲ ਹੋਣ ਗਿਆ ਸੀ। ਜਦੋਂ ਘਰ ਪਰਤੇ ਤਾਂ ਇਸ ਚੋਰੀ ਦਾ ਪਤਾ ਲਗਾ ਜਿਸ ਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।