ਫਰਵਰੀ 1974 ਤੋਂ ਫਰਵਰੀ 1978 ਵਿਚਾਲੇ ਟੈਡ ਬੰਡੀ ਨੇ 30 ਔਰਤਾਂ ਦਾ ਕਤਲ ਕੀਤਾ ਅਤੇ ਕਈ ਹੋਰਨਾਂ ਨਾਲ ਵੀ ਜੁੜਿਆ ਰਿਹਾ। ਉਹ ਅਕਸਰ ਔਰਤਾਂ ਨੂੰ ਜਨਤਕ ਥਾਵਾਂ 'ਤੇ ਮਿਲਦਾ, ਉਹ ਆਕਰਸ਼ਣ ਅਤੇ ਨਕਲੀ ਸੱਟਾਂ ਦੇ ਬਹਾਨੇ ਉਨ੍ਹਾਂ ਦਾ ਭਰੋਸਾ ਜਿੱਤਦਾ ਅਤੇ ਫਿਰ ਉਨ੍ਹਾਂ ਨੂੰ ਸੁੰਨਸਾਨ ਥਾਵਾਂ 'ਤੇ ਲੈ ਜਾਂਦਾ ਦੇ ਤੇ ਉਨ੍ਹਾਂ ਦਾ ਕਤਲ ਕਰ ਦਿੰਦਾ। ਉਹ ਸ਼ਿਕਾਰ ਬਣਾਈਆਂ ਔਰਤਾਂ ਦੀ ਨਿਸ਼ਾਨੀ ਆਪਣੇ ਘਰ ਰੱਖਦਾ ਸੀ। ਉਸ ਦੇ ਘਰੋਂ ਔਰਤਾਂ ਦੇ ਕੱਟੇ ਹੋਏ ਕਈ ਸਿਰ ਵੀ ਬਰਾਮਦ ਹੋਏ ਸਨ। ਬੰਡੀ ਔਰਤਾਂ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨਾਲ ਬਲਾਤਕਾਰ ਵੀ ਕਰਦਾ ਸੀ।
ਬੰਡੀ ਨੂੰ ਇਕ ਵਾਰ 1975 ਵਿੱਚ ਕੈਰੋਲ ਡਾਰੌਂਚ ਨਾਮ ਦੀ ਔਰਤ ਨੂੰ ਅਗਵਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਲਈ 15 ਸਾਲ ਦੀ ਜੇਲ੍ਹ ਹੋਈ ਸੀ। ਪਰ 1977 ਵਿੱਚ ਉਹ ਜੇਲ੍ਹ ਦੀ ਲਾਇਬ੍ਰੇਰੀ ਵਿਚੋਂ ਛਾਲ ਮਾਰ ਕੇ ਫਰਾਰ ਹੋ ਗਿਆ ਸੀ। ਹਾਲਾਂਕਿ ਉਸ ਨੂੰ 8 ਦਿਨਾਂ ਬਾਅਦ ਮੁੜ ਕਾਬੂ ਕਰ ਲਿਆ ਪਰ ਫਿਰ ਭੱਜਣ ਵਿੱਚ ਸਫ਼ਲ ਰਿਹਾ ਅਤੇ ਇਸ ਦੌਰਾਨ ਉਹ ਉਦੋਂ ਤੱਕ ਲਗਾਤਾਰ ਕਤਲ ਕਰਦਾ ਰਿਹਾ ਤਾਂ ਜਦੋਂ ਤੱਕ 1978 'ਚ ਉਹ ਗ੍ਰਿਫ਼ਤਾਰ ਨਹੀਂ ਹੋ ਗਿਆ। ਇਸ ਤੋਂ ਬਾਅਦ ਬੰਡੀ ਸਲਾਖਾਂ ਪਿੱਛੇ ਉਦੋਂ ਤੱਕ ਰਿਹਾ ਜਦੋਂ ਤੱਕ ਉਸ ਨੂੰ 1989 ਵਿੱਚ ਫਾਂਸੀ ਨਹੀਂ ਦੇ ਦਿੱਤੀ ਗਈ। ਉਸ ਵੇਲੇ ਉਸ ਦੀ ਉਮਰ 42 ਸਾਲ ਦੀ ਸੀ।
ਐਲੀਜ਼ਾਬੇਥ 1970ਵਿਆਂ ਵਿੱਚ ਬੰਡੀ ਦੀਆਂ ਗੱਲਾਂ ਵਿੱਚ ਆਈ ਸੀ ਅਤੇ ਬੰਡੀ ਉਸ ਦੀ ਧੀ ਮੌਲੀ ਲਈ ਪਿਤਾ ਵਾਂਗ ਸੀ। ਐਲੀਜ਼ਾਬੇਥ ਟੈਡ ਬੰਡੀ ਨੂੰ 1969 ਵਿੱਚ ਮਿਲੀ ਪਰ ਉਸ ਦੇ ਵਿਹਾਰ 'ਤੇ ਸ਼ੱਕ ਕਰਨ ਲਈ ਉਸ ਨੂੰ 5 ਸਾਲ ਲੱਗ ਗਏ। ਜਦੋਂ ਬੰਡੀ ਦੀ ਕਾਰ ਵਿਚੋਂ ਐਲੀਜ਼ਾਬੈਥ ਨੂੰ ਔਰਤਾਂ ਦੇ ਅੰਦਰੂਨੀ ਕੱਪੜਿਆਂ, ਪੱਟੀਆਂ ਅਤੇ ਚਾਕੂ ਵਰਗੀਆਂ ਚੀਜ਼ਾਂ ਮਿਲੀਆਂ ਤਾਂ ਉਸ ਨੂੰ ਕੁਝ ਸਹੀ ਨਹੀਂ ਲੱਗਾ ਤੇ ਉਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪਰ ਐਲੀਜ਼ਾਬੇਥ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਜਾਂਚ ਕੀਤੇ ਜਾਣ ਲਈ ਇਹ ਸਬੂਤ ਕਾਫੀ ਨਹੀਂ ਸਨ। ਹਾਲਾਂਕਿ ਬੰਡੀ ਵੱਲੋਂ ਐਲੀਜ਼ਾਬੇਥ ਨੂੰ ਸੁੱਤਿਆਂ ਹੋਇਆ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਨੇ ਵੀ ਉਸ ਦੇ ਰਿਸ਼ਤੇ ਨੂੰ ਫਿੱਕਾ ਨਹੀਂ ਪੈਣ ਦਿੱਤਾ। ਐਲੀਜ਼ਾਬੈਥ ਨੇ ਬੰਡੀ ਨਾਲ 1980 ਤੱਕ ਰਿਸ਼ਤਾ ਕਾਇਮ ਰੱਖਿਆ।
ਹੁਣ ਜ਼ੈਕ ਅਮਰੀਕੀ ਇਤਿਹਾਸ ਦੇ ਖੁੰਖਾਰ ਸੀਰੀਅਲ ਕਿਲਰ ਟੈਡ ਬੰਡੀ ਦਾ ਰੋਲ ਨਿਭਾ ਰਹੇ ਹਨ। ਇਹ ਫਿਲਮ ਟੈਡ ਬੰਡੀ ਦੀ ਗਰਲਫਰੈਂਡ ਰਹੀ ਅਲੀਜ਼ਾਬੇਥ ਕਲੋਈਪਫਰ ਵੱਲੋਂ ਲਿਖੀ ਲਿਖੀ ਗਈ ਕਿਤਾਬ 'ਤੇ ਆਧਾਰਿਤ ਹੈ।