ਬਠਿੰਡਾ : ਹਲਕਾ ਗੋਨਿਆਣਾ ਦੇ ਮਾਲ ਰੋਡ ਤੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਲੁਟੇਰੇ ਆੜ੍ਹਤੀਏ ਦੀ ਅੱਖਾਂ ਚ ਮਿਰਚਾਂ ਸੁੱਟ ਕੇ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਆੜ੍ਹਤੀਆ ਸੰਜੀਵ ਕੁਮਾਰ ਵਾਸੀ ਗੋਨਿਆਣਾ ਮੰਡੀ ਤੋਂ ਨਗਦੀ ਵਾਲਾ ਬੈਗ ਲੈ ਕੇ ਆਪਣੀ ਐਕਟਿਵਾ ਸਕੂਟਰੀ 'ਤੇ ਆੜ੍ਹਤ ਵਾਲੀ ਦੁਕਾਨ ਦੀ ਸਫ਼ਾਈ ਕਰਨ ਲਈ ਆਇਆ ਤਾ ਉਸ ਦੇ ਪਿੱਛੇ ਹੀ ਮੋਟਰਸਾਈਕਲ ਸਵਾਰ ਨੌਜਵਾਨ ਆ ਗਏ ਜਿਨ੍ਹਾਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਬੈਗ ਜਿਸ ਵਿੱਚ 9 ਲੱਖ ਰੁਪਏ ਦੀ ਨਗਦੀ ਅਤੇ ਬਹੀ ਖਾਤੇ ਦੀਆਂ ਕਿਤਾਬਾਂ ਸਨ। ਪੁਲਿਸ ਨੇ ਪੀੜਤ ਆੜ੍ਹਤੀਏ ਦੇ ਬਿਆਨਾਂ ਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।