ਪਠਾਨਕੋਟ : ਅੰਮ੍ਰਿਤਸਰ ਰੋਡ 'ਤੇ ਸਥਿਤ ਲਦਪਾਲਵਾਂ ਟੋਲ ਪਲਾਜ਼ੇ ’ਤੇ ਧਰਨੇ ’ਤੇ ਬੈਠੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸੁੱਚਾ ਸਿੰਘ (67) ਵਾਸੀ ਪਿੰਡ ਖੋਖਰ (ਗੁਰਦਾਸਪੁਰ) ਦੇ ਰੂਪ ਵਜੋਂ ਹੋਈ ਹੈ। ਅੱਜ ਸਵੇਰੇ ਮ੍ਰਿਤਕ ਕਿਸਾਨ ਵਲੋਂ 10 ਹਜ਼ਾਰ ਰੁਪਏ ਕਿਸਾਨੀ ਧਰਨੇ ਲਈ ਯੋਗਦਾਨ ਦਿੱਤਾ ਸੀ ਅਤੇ ਘਰ ਚਲਾ ਗਿਆ ਤੇ ਸ਼ਾਮ ਨੂੰ ਦੁਬਾਰਾ ਜਦ ਵਾਪਸ ਆਇਆ ਤਾਂ ਉਕਤ ਕਿਸਾਨ ਨੇ ਉਲਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਕੋਟਲੀ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ।