Saturday, November 23, 2024
 

ਚੰਡੀਗੜ੍ਹ / ਮੋਹਾਲੀ

ਮਿਊਂਸਪਲ ਚੋਣਾਂ ਦਾ ਬਿਗਲ ਵਜਦਿਆਂ ਹੀ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਵਧਿਆ।

January 12, 2021 05:06 PM

ਮੋਹਾਲੀ : ਆਮ ਆਦਮੀ ਪਾਰਟੀ ਮੋਹਾਲੀ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਵਾਰਡ ਨੰਬਰ 21 ਤੋਂ ਸਰਬਜੀਤ ਕੌਰ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ।
ਮੋਹਾਲੀ ਤੋਂ ਆਮ ਆਦਮੀ ਪਾਰਟੀ ਲਈ ਹਲਕੇ ਦੇ ਲੋਕਾਂ ਦਾ ਪਾਰਟੀ ਪ੍ਰਤੀ ਵਿਸਵਾਸ ਹੋਰ ਦਿਰੜ ਹੋ ਰਿਹਾ।
ਸਰਬਜੀਤ ਕੌਰ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ , ਹਰਦੀਪ ਸਿੰਘ, ਇਵਨੀਤ ਸਿੰਘ , ਚਰਨਜੀਤ ਕੌਰ ਆਹਲੂਵਾਲੀਆ
ਜਸਮੀਤ ਕੌਰ, ਅੰਸ਼ੁਲ ਜੈਨ ਮੋਹਾਲੀ ਦੇ ਵਾਰਡ ਨੰਬਰ 11 ਤੋਂ ਅਸ਼ੀਸ਼ ਗਰਗ, ਰਿਤੂ ਗਰਗ , ਸਾਥੀਆਂ ਸਮੇਤ ਦਰਜਨ ਦੇ ਕਰੀਬ ਪਾਰਟੀ ਵਿੱਚ ਸ਼ਾਮਲ ਹੋਏ
ਜਿਲ੍ਹਾ ਸਕੱਤਰ *ਪ੍ਰਭਜੋਤ ਕੌਰ* ਅਤੇ ਆਪ ਆਗੂ ਵਨੀਤ ਵਰਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਵਕਤ ਸੰਬੋਧਨ ਕਰਦਿਆਂ
ਜਿਲਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ‘ਆਪ’ ਵੱਲੋਂ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਪੂਰੀ ਤਾਕਤ ਨਾਲ ਲੜੇਗੀ।
ਇਸ ਸਮੇਂ ਬੋਲਦਿਆਂ *ਵਨੀਤ ਵਰਮਾ* ਨੇ ਕਿਹਾ ਕਿ ਸ਼ਹਿਰਾਂ ਵਿੱਚ ਬਦਲਾਅ ਦੇ ਲਈ ਲੋਕਾਂ ਵਾਸਤੇ ਇਹ ਸ਼ੁਨਿਹਰੀ ਮੌਕਾ ਹੈ, ਛੋਟੇ ਛੋਟੇ ਪ੍ਰੋਜੈਕਟਾਂ ਰਾਹੀਂ ਕਰੋੜਾਂ ਰੁਪਏ ਦਾ ਘਪਲਾ ਹੁੰਦਾ ਹੈ, ਜਿਸਦਾ ਡਾਕਾ ਆਮ ਲੋਕਾਂ ਦੀ ਜੇਬ ਉੱਤੇ ਪੈਂਦਾ ਹੈ, ਜਿਸਤੋਂ ਕੇ ਲੋਕ ਅਣਜਾਣ ਰਹਿੰਦੇ ਹਨ। ਆਮ ਆਦਮੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਪਿਛਲੇ ਸਮੇਂ ਵਿੱਚ ਹੋਏ ਘੋਟਾਲਿਆਂ ਨੂੰ ਉਜਾਗਰ ਕਰੇਗੀ ਤੇ ਲੋਕਾਂ ਦਾ ਇਕ ਇਕ ਪੈਸੇ ਲੋਕ ਭਲਾਈ ਅਤੇ ਮੁਢਲੀਆਂ ਸਹੂਲਤਾਂ ਉੱਤੇ ਖਰਚ ਕੀਤਾ ਜਾਵੇਗਾ।

ਇਸ ਸਮੇਂ ਆਪ ਦੇ ਬੁਲਾਰੇ *ਗੋਵਿੰਦ ਮਿੱਤਲ* ਨੇ ਕਿਹਾ ਕਿ ਨਗਰ ਨਿਗਮਾਂ, ਮਿਊਂਸਪਲ ਕਮੇਟੀਆਂ ਵਿੱਚ ਕਰੋੜਾਂ ਰੁਪਏ ਦੇ ਘਪਲੇ ਕੀਤੇ ਜਾਂਦੇ ਹਨ। ਅਜਿਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਜ਼ਰੂਰੀ ਹੈ ਕਿ ਇਮਾਨਦਾਰ, ਪੜ੍ਹੇ ਲਿਖੇ ਤੇ ਯੋਗ ਵਿਅਕਤੀਆਂ ਨੂੰ ਆਪਣਾ ਪ੍ਰਤੀਨਿੱਧੀ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਨਿਸ਼ਾਨ ‘ਝਾੜੂ’ ਨਾਲ ਗਲੀ ਮੁਹੱਲੇ ’ਚੋਂ ਰਾਜਨੀਤਿਕ ਅਤੇ ਕੂੜੇ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਅਮਰਦੀਪ ਕੌਰ, ਬਲਾਕ ਪ੍ਰਧਾਨ ਗੱਜਣ ਸਿੰਘ, ਜਸਪਾਲ ਕਾਉਣੀ, ਮੋਹਨਜੀਤ ਵਾਲੀਆ ਸਮੇਤ ਕਈ ਵਲੰਟੀਅਰ ਸ਼ਾਮਲ ਸਨ।

 

Have something to say? Post your comment

Subscribe