ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੀ ਸਾਬਕਾ ਮੈਨੇਜਰ ਰਾਹਿਲਾ ਫਰਨੀਚਰਵਾਲਾ ਅਤੇ ਉਸ ਦੀ ਭੈਣ ਸ਼ਾਇਸਤਾ ਫਰਨੀਚਰਵਾਲਾ ਨੂੰ ਨਸ਼ਿਆਂ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਤੋਂ ਗਾਂਜਾ ਬਰਾਮਦ ਹੋਇਆ ਹੈ। ਦਰਅਸਲ ਉਨ੍ਹਾਂ ਦੇ ਸੰਪਰਕ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਵੀ ਸਬੰਧਤ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ NCB ਨੇ ਇੱਕ ਬ੍ਰਿਟਿਸ਼ ਕਾਰੋਬਾਰੀ ਕਰਨ ਸਜਦਾਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਦੋਵੇਂ ਭੈਣਾਂ ਨਸ਼ਿਆਂ ਦੇ ਕਾਰੋਬਾਰ 'ਚ ਉਸ ਦੀ ਮਦਦ ਕਰ ਰਹੀਆਂ ਸਨ। ਬਾਂਦਰਾ 'ਚ ਹੋਈ ਕਾਰਵਾਈ 'ਚ 200 ਕਿਲੋ ਡਰੱਗਜ਼ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਲੀਵੁੱਡ 'ਚ ਫੈਲੇ ਰਹੇ ਡਰੱਗਜ਼ ਮਾਮਲੇ 'ਚ ਕਈ ਵੱਡੇ ਮਸ਼ਹੂਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇੰਨਾ ਹੀ ਨਹੀਂ ਅਦਾਕਾਰਾ ਰੀਆ ਚੱਕਰਵਰਤੀ ਨਾਲ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। NCB ਵਲੋਂ ਕੀਤੀ ਪੁੱਛਗਿੱਛ 'ਚ ਦੀਪਿਕਾ ਪਾਦੂਕੋਣ, ਰਕੂਲ ਪ੍ਰੀਤ, ਸਾਰਾ ਅਲੀ ਖ਼ਾਨ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਦਾਕਾਰ ਅਰਜੁਨ ਰਾਮਪਾਲ ਤੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ। ਕਲਾਕਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਨੂੰ ਵੀ ਭੰਗ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਨਸ਼ਿਆਂ ਦੇ ਐਂਗਲ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ ਹੁਣ ਉਸ ਦੇ ਸਾਬਕਾ ਡ੍ਰੀਮ ਪ੍ਰੋਜੈਕਟ ਦੇ ਸਹਾਇਕ ਡਾਇਰੈਕਟਰ ਰਿਸ਼ੀਕੇਸ਼ ਪਵਾਰ ਦੀ ਭਾਲ ਹੈ। ਏਜੰਸੀ ਨੂੰ ਸ਼ੱਕ ਹੈ ਕਿ ਸੁਸ਼ਾਂਤ ਨੂੰ ਨਸ਼ਿਆਂ ਦੀ ਸਪਲਾਈ ਕਰਨ 'ਚ ਪਵਾਰ ਦਾ ਹੱਥ ਹੈ। NCB ਨੂੰ ਰਿਸ਼ੀਕੇਸ਼ ਪਵਾਰ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਲੈਪਟਾਪ 'ਚ ਕੁਝ ਸ਼ੱਕੀ ਐਂਟਰੀਆਂ ਮਿਲਿਆ ਸੀ, ਜਿਸ ਤੋਂ ਬਾਅਦ NCB ਨੇ ਉਸ ਨੂੰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ ਪਰ ਰਿਸ਼ੀਕੇਸ਼ ਪਵਾਰ ਨਹੀਂ ਆਇਆ। ਪਵਾਰ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ, ਇਸ ਲਈ ਹੁਣ NCB ਉਸ ਦੀ ਭਾਲ ਕਰ ਰਹੀ ਹੈ।