Friday, November 22, 2024
 

ਅਮਰੀਕਾ

400 ਲੜਕਿਆਂ ਦਾ ਸ਼ੋਸ਼ਣ : ਅਮਰੀਕੀ ਕੋਚ ਨੂੰ 180 ਸਾਲ ਦੀ ਸਜ਼ਾ

May 05, 2019 09:24 AM

ਵਾਸ਼ਿੰਗਟਨ : ਅਮਰੀਕਾ ਦੇ ਯੂਥ ਬਾਸਕਟਬਾਲ ਕੋਚ ਨੂੰ ਯੌਨ ਸ਼ੋਸ਼ਣ ਦੇ ਕਈ ਅਪਰਾਧਾਂ ਦੇ ਕਾਰਨ ਅਮਰੀਕੀ ਜ਼ਿਲਾ ਅਦਾਲਤ ਨੇ 180 ਸਾਲ ਜੇਲ ਦੀ ਸਜ਼ਾ ਸੁਣਾਈ ਹੈ। 43 ਸਾਲ ਦੇ ਗ੍ਰੇਗ ਸਟਿਫਨ ਨੂੰ ਕਈ ਸਾਲਾਂ ਤੱਕ 400 ਲੜਕਿਆਂ ਦੇ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸਟਿਫਨ ਆਈਓਵਾ ਬ੍ਰੈਨਸਟੋਮਰਸ 'ਚ ਐਲਿਯ ਯੂਥ ਪ੍ਰੋਗਰਾਮ ਚਲਾਉਂਦੇ ਹਨ। ਉਨ੍ਹਾਂ ਨੇ ਲੜਕਿਆਂ ਨੂੰ ਕੱਪੜੇ ਉਤਾਰਦੇ ਹੋਏ ਹੋਟਲ ਤਾਂ ਆਪਣੀਆਂ ਦੋ ਰਿਹਾਇਸ਼ਾਂ 'ਚ ਸੌਂਦੇ ਹੋਏ ਕੈਮਰੇ 'ਚ ਰਿਕਾਰਡ ਕੀਤਾ। ਸਟਿਫਨ ਦੇ ਵਕੀਲ ਨੇ ਉਨ੍ਹਾਂ ਲਈ 20 ਸਾਲ ਦੀ ਸਜ਼ਾ ਦੀ ਗੱਲ ਕਹੀ ਸੀ ਤੇ ਇਸ ਦੇ ਪਿੱਛੇ ਦਲੀਲ ਸੀ ਕਿ ਉਹ ਹੁਣ ਸਮਾਜ ਦੇ ਲਈ ਖਤਰਾ ਨਹੀਂ ਹੈ। ਉਨ੍ਹਾਂ ਵਿਰੋਧੀ ਵਕੀਲ ਨੇ ਇਸ 'ਤੇ ਤਰਕ ਕਿਹਾ ਕਿ ਸਟਿਫਨ ਨੇ ਖੁਦ 13 ਬੱਚਿਆਂ ਦੇ ਗੁਪਤ ਅੰਗਾਂ ਨੂੰ ਛੋਹਣ ਦੀ ਗੱਲ ਨੂੰ ਕਬੂਲਿਆ ਹੈ। ਇਕ ਲੜਕੇ ਨੇ ਪੁਲਸ ਨੂੰ ਦੱਸਿਆ ਕਿ ਉਹ ਕਈ ਸਾਲਾ ਤੱਕ ਚੁੱਪ ਰਿਹਾ ਕਿਉਂਕਿ ਸਟਿਫਨ ਦਾ ਰਿਸ਼ਤਾ ਉਸ ਦੇ ਕਾਲਜ ਦੀ ਫੁੱਟਬਾਲ ਟੀਮ ਨਾਲ ਵੀ ਸੀ। ਜ਼ਿਲਾ ਜੱਜ ਸੀ.ਜੇ. ਵਿਲੀਅਮਸ ਨੇ ਕਿਹਾ ਕਿ ਜੋ ਨੁਕਸਾਨ ਸਟਿਫਨ ਨੇ ਬੱਚਿਆਂ ਦਾ ਕੀਤਾ ਹੈ ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।

ਸਟਿਫਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਰਹੇਗਾ ਕਿ ਇਕ ਕੋਚ ਦੇ ਤੌਰ 'ਤੇ ਉਨ੍ਹਾਂ ਦੀਆਂ ਉਪਲਬੱਧੀਆਂ ਨੂੰ ਹੁਣ ਨਜ਼ਰਅੰਦਾਜ਼ ਕੀਤਾ ਜਾਵੇਗਾ। ਇਸ 'ਤੇ ਵਿਲੀਅਮਸ ਨੇ ਪਲਟਵਾਰ ਕਰਦੇ ਹੋਏ ਵਿਰੋਧੀ ਵਕੀਲ ਕਿਹਾ ਕਿ ਜੋ ਉਨ੍ਹਾਂ ਨੇ ਬੱਚਿਆਂ ਨਾਲ ਕੀਤਾ ਉਸ ਦੇ ਲਈ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਉਨ੍ਹਾਂ ਨੂੰ ਸਹੀ ਪਛਤਾਵਾ ਹੋਵੇਗਾ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

डोनाल्ड ट्रम्प ने मैट गेट्ज़ को अटॉर्नी जनरल के रूप में चुना

ਡੋਨਾਲਡ ਟਰੰਪ 2020 ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ

ट्रम्प ने नए मंत्रिमंडल से दो प्रमुख MAGA हस्तियों को आश्चर्यजनक रूप से हटाया: 'मैं आमंत्रित नहीं करूंगा...'

ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ

अमेरिकी चुनाव 2024 : ट्रंप और हैरिस के बीच कांटे की टक्कर में 82 मिलियन लोगों ने डाला शुरुआती वोट 

अमेरिकी चुनाव 2024 लाइव: हैरिस, ट्रंप ने अभियान के अंतिम सप्ताह में स्विंग राज्यों का दौरा शुरू किया

गुरपतवंत पन्नू मामले में अमेरिका ने भारतीय राजनयिकों को निष्कासित किया? विदेश विभाग ने दी प्रतिक्रिया

जो बिडेन ने व्हाइट हाउस में मनाई दिवाली, कमला हैरिस की तारीफ की: 'मुझे गर्व है कि...'

ਅਮਰੀਕਾ ਵਿੱਚ ਜਿੱਤ ਦੇ ਜਸ਼ਨ ਵਿੱਚ ਗੋਲੀਬਾਰੀ, 3 ਲੋਕਾਂ ਦੀ ਮੌਤ

अमेरिका ने पाकिस्तान के मिसाइल कार्यक्रम का समर्थन करने वाली चीनी कंपनियों पर प्रतिबंध लगाया

 
 
 
 
Subscribe