ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼ ਦੇ ਕਈ ਸੂਬਿਆਂ ’ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ, ਕੇਰਲ ਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ’ਚ ਵੀ ਬਰਡ ਫਲੂ ਫੈਲਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਝੀਲ ਖੇਤਰ ’ਚ ਮਿ੍ਰਤਕ ਪਾਏ ਕੁਝ ਪ੍ਰਵਾਸੀ ਪੰਛੀਆਂ ’ਚ ਬਰਡ ਫਲੂ ਦੇ ਲੱਛਣਾਂ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸੋਮਵਾਰ ਨੂੰ 170 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ।
ਬਰਡ ਫਲੂ ਦੀ ਬਿਮਾਰੀ ਏਵੀਅਨ ਇਨਫਲੂਐਂਜਾ ਵਾਇਰਸ 451 ਦੀ ਵਜ੍ਹਾ ਨਾਲ ਹੁੰਦੀ ਹੈ। ਇਹ ਵਾਇਰਸ ਪੰਛੀਆਂ ਤੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਬਰਡ ਫਲੂ ਇਨਫੈਕਸ਼ਨ ਮੁਰਗੀ, ਟਰਕੀ, ਮੋਰ ਤੇ ਬੱਤਖ ਜਿਹੇ ਪੰਛੀਆਂ ’ਚ ਤੇਜ਼ੀ ਨਾਲ ਫੈਲਦਾ ਹੈ। ਇਹ ਵਾਇਰਸ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਇਸ ਨਾਲ ਇਨਸਾਨ ਤੇ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ।
- ਨੱਕ ਵਗਣਾ।
- ਸਿਰ ’ਚ ਦਰਦ ਰਹਿਣਾ।
- ਗਲੇ ’ਚ ਸੋਜ਼।
- ਮਾਸਪੇਸ਼ੀਆਂ ’ਚ ਦਰਦ।
- ਦਸਤ।
- ਹਰ ਸਮੇਂ ਉਲਟੀ ਆਉਣਾ ਮਹਿਸੂਸ ਹੋਣਾ।
- ਪੇਟ ਦੇ ਹੇਠਲੇ ਹਿੱਸੇ ’ਚ ਦਰਦ ਰਹਿਣਾ।
- ਸਾਹ ਲੈਣ ’ਚ ਸਮੱਸਿਆ।
- ਅੱਖਾਂ ਦੀ ਇਨਫੈਕਸ਼ਨ
ਕਿਵੇਂ ਬਚੀਏ
- ਤੁਸੀਂ ਜਿੱਥੇ ਰਹਿੰਦੇ ਹੋ, ਜੇ ਉਥੇ ਬਰਡ ਫਲੂ ਇਨਫੈਕਸ਼ਨ ਹੈ ਤਾਂ ਮਾਸ ਨਾ ਖਾਓ।
- ਮੀਟ ਖ਼ਰੀਦਦੇ ਸਮੇਂ ਸਾਫ਼-ਸਫ਼ਾਈ ਦੀ ਧਿਆਨ ਰੱਖੋ।
- ਜਿਸ ਇਲਾਕੇ ’ਚ ਇਨਫੈਕਸ਼ਨ ਹੈ, ਕੋਸ਼ਿਸ਼ ਕਰੋ ਉਥੇ ਨਾ ਜਾਵੋ ਜਾਂ ਮਾਸਕ ਪਹਿਨ ਕੇ ਹੀ ਜਾਓ।