ਸਿਡਨੀ : ਆਸਟਰੇਲੀਆਈ ਮੀਡੀਆ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਆਲਰਾਉਂਡਰ ਹਾਰਦਿਕ ਪਾਂਡਿਆ 'ਤੇ ਕੋਰੋਨਾ ਪ੍ਰੋਟੋਕੋਲ ਨੂੰ ਤੋੜਨ ਦਾ ਦੋਸ਼ ਲਾਇਆ ਸੀ। ਪਰ ਹੁਣ ਇਸਦੀ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ। ਇਸ ਦੌਰਾਨ ਸਿਡਨੀ ਦੇ ਬੇਬੀ ਸਟੋਰ ਦੇ ਮਾਲਕ ਦਾ ਬਿਆਨ ਸਾਹਮਣੇ ਆਇਆ ਹੈ।
ਬੇਬੀ ਸਟੋਰ ਦੇ ਮਾਲਕ ਨੇ ਆਸਟਰੇਲੀਆਈ ਮੀਡੀਆ ’ਤੇ ਝੂਠੀਆਂ ਖ਼ਬਰਾਂ ਛਾਪਣ ਦਾ ਦੋਸ਼ ਲਾਇਆ ਹੈ। ਬੇਬੀ ਵਿਲੇਜ ਦੇ ਮਾਲਕ ਨਾਥਨ ਪੋਂਗ੍ਰਾਸ ਨੇ ਕਿਹਾ ਕਿ ਆਸਟਰੇਲੀਆਈ ਮੀਡੀਆ ਦੀ ਰਿਪੋਰਟ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਕੋਹਲੀ ਅਤੇ ਪਾਂਡਿਆ ਨੇ ਕਿਸੇ ਪ੍ਰੋਟੋਕਾਲ ਦਾ ਉਲੰਘਣ ਨਹੀਂ ਕੀਤਾ, ਜਿਸ ਸਮੇਂ ਦੀ ਇਹ ਫੋਟੋ ਹੈ, ਉਸ ਸਮੇਂ ਨਿਊ ਸਾਊਥ ਵੇਲਜ਼ ਵਿੱਚ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਸੀ। ਨਾਥਨ ਨੇ ਕਿਹਾ ਕਿ ਕੋਹਲੀ ਅਤੇ ਪਾਂਡਿਆ ਸਟੋਰ ਵਿੱਚ ਆਏ ਅਤੇ ਕੁਝ ਸੋਮਾਂ ਬਿਤਾਇਆ। ਉਸ ਸਮੇਂ ਨਿਊ ਸਾਊਥ ਵੇਲਜ਼ ਵਿੱਚ ਕੋਈ ਦਿੱਕਤ ਨਹੀਂ ਸੀ। ਸਟੋਰ ਮਾਲਕ ਉਨ੍ਹਾਂ ਨੂੰ ਗਿਫ਼ਟ ਦੇਣਾ ਚਾਹੁੰਦਾ ਸੀ, ਪਰ ਕੋਹਲੀ ਅਤੇ ਪਾਂਡਿਆ ਨਹੀਂ ਮੰਨੇ ਅਤੇ ਕਿਹਾ ਕਿ ਉਹ ਸਾਰੇ ਸਾਮਾਨ ਦੇ ਪੈਸੇ ਦੇਣਗੇ। ਉਨ੍ਹਾਂ ਨੇ ਸਟੋਰ ’ਚ ਮੌਜੂਦ ਸਾਰੇ ਸਟਾਫ਼ ਨਾਲ ਚੰਗਾ ਵਰਤਾਅ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਦੋਵੇਂ ਬਹੁਤ ਹੀ ਚੰਗੇ ਵਿਅਕਤੀ ਹਨ। ਉਸ ਵੇਲੇ ਸਿਡਨੀ ਵਿੱਚ ਕੋਰੋਨਾ ਦੇ ਮਾਮਲੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ।