Saturday, November 23, 2024
 

ਕਾਰੋਬਾਰ

WhatsApp ਦਾ ਨਵਾਂ ਐਪ ਲਾਂਚ, ਪੂਰੀ ਤਰ੍ਹਾਂ ਬਦਲ ਗਿਆ ਰੂਪ 😎

January 04, 2021 12:37 PM

ਹੁਣ WhatsApp Web ਨਹੀਂ  ਚਲਾਉਣ ਦੀ ਲੋੜ 

ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ WhatsApp ਨੇ ਆਪਣਾ ਨਵਾਂ ਐਪਲੀਕੇਸ਼ਨ ਲਾਂਚ ਕੀਤਾ ਹੈ ਜੋ ਖਾਸ ਲੈਪਟਾਪ ਤੇ ਕੰਪਿਊਟਰ ਲਈ ਹੋਵੇਗਾ। ਦੱਸ ਦੇਈਏ ਕਿ ਹੁਣ ਤਕ WhatsApp ਸਿਰਫ਼ ਐਂਡਰਾਇਡ ਤੇ iOS ਯੂਜ਼ਰਜ਼ ਲਈ ਹੀ ਉਪਲਬਧ ਸੀ, ਪਰ ਹੁਣ ਕੰਪਨੀ ਨੇ Mac ਤੇ Windows PC ਲਈ ਇਕ ਵੱਖਰਾ ਐਪਲੀਕੇਸ਼ਨ ਮੁਹੱਈਆ ਕਰਵਾ ਦਿੱਤਾ ਹੈ। ਅਜਿਹੇ ਵਿਚ ਯੂਜ਼ਰ ਨੂੰ ਲੈਪਟਾਪ ਤੇ ਕੰਪਿਊਟਰ 'ਤੇ WhatsApp ਅਸੈੱਸ ਕਰਨ 'ਚ ਕਾਫੀ ਆਸਾਨੀ ਹੋ ਜਾਵੇਗੀ। ਮਤਲਬ ਲੈਪਟਾਪ ਤੇ ਕੰਪਿਊਟਰ 'ਤੇ WhatsApp ਚਲਾਉਣ ਲਈ ਯੂਜ਼ਰਜ਼ ਨੂੰ ਵਾਰ-ਵਾਰ ਸਰਚ ਬਾਰ 'ਚ ਜਾ ਕੇ WhatsApp Web ਨਹੀਂ ਸਰਚ ਕਰਨਾ ਪਵੇਗਾ। ਯੂਜ਼ਰ ਕਾਫ਼ੀ ਆਸਾਨੀ ਨਾਲ ਹੀ WhatsApp ਨੂੰ ਲੈਪਟਾਪ ਤੇ ਕੰਪਿਊਟਰ ਨਾਲ ਕੁਨੈਕਟ ਕਰ ਸਕੋਗੇ।

 

ਇਸ ਤਰ੍ਹਾਂ ਚੱਲੇਗਾ 

  • ਸਭ ਤੋਂ ਪਹਿਲਾਂ ਯੂਜ਼ਰ ਨੂੰ WhatsApp Web ਪੇਜ ਇੰਟਰਨੈੱਟ 'ਤੇ ਸਰਚ ਕਰਨਾ ਪਵੇਗਾ।
  • ਜਿੱਥੇ WhatsApp Web and DeskTop 'ਤੇ ਕਲਿੱਕ ਕਰਨਾ ਪਵੇਗਾ।
  • ਇਸ ਤੋਂ ਬਾਅਦ ਇਕ ਪੇਜ ਖੁੱਲ੍ਹੇਗਾ, ਜਿੱਥੇ Download for Windows (64-BIT) 'ਤੇ ਕਲਿੱਕ ਕਰਨਾ ਪਵੇਗਾ।
  • ਇਸ ਤੋਂ ਬਾਅਦ 164MB ਦੀ WhatsApp Setup ਫਾਈਲ ਡਾਊਨਲੋਡ ਹੋ ਜਾਵੇਗੀ।
  • ਇਸ 164MB ਦੀ ਫਾਈਲ 'ਤੇ ਕਲਿੱਕ ਕਰ ਕੇ ਇੰਸਟਾਲ ਕਰਨਾ ਪਵੇਗਾ।
  • ਇਸ ਤੋਂ ਬਾਅਦ ਲੈਪਟਾਪ ਤੇ ਕੰਪਿਊਟਰ 'ਤੇ WhatsApp ਦਾ ਇਸਤੇਮਾਲ ਕੀਤਾ ਜਾ ਸਕੇਗਾ।
  • WhatsApp ਨੂੰ ਟੂਲਬਾਰ 'ਚ ਪਿਨ ਕੀਤਾ ਜਾ ਸਕੇਗਾ।

ਕੀ ਹੋਵੇਗਾ ਫਾਇਦਾ

ਲੈਪਟਾਪ ਤੇ ਪੀਸੀ ਲਈ ਨਵਾਂ ਐਪਲੀਕੇਸ਼ਨ ਆਉਣ ਨਾਲ ਯੂਜ਼ਰ ਨੂੰ WhatsApp ਨੂੰ ਇਸਤੇਮਾਲ 'ਚ ਕਾਫੀ ਆਸਾਨੀ ਹੋ ਜਾਵੇਗੀ। ਯੂਜ਼ਰ WhatsApp ਨੂੰ ਟਾਸਕਬਾਰ 'ਚ ਪਿਨ ਕਰ ਸਕੇਗਾ ਤੇ ਉੱਥੋਂ ਲੌਗ-ਇਨ ਤੇ ਲੌਗ-ਆਊਟ ਕਰ ਸਕੇਗਾ। ਨਾਲ ਹੀ ਨੋਟੀਫਿਕੇਸ਼ਨ ਦਾ ਅਪਡੇਟ ਮਿਲਦਾ ਰਹੇਗਾ। ਯੂਜ਼ਰ ਲੈਪਟਾਪ 'ਤੇ WhatsApp ਸਟੇਟਸ ਦੇਖ ਸਕੇਗਾ। ਦੱਸ ਦੇਈਏ ਕਿ WhatsApp ਵੱਲੋਂ ਯੂਜ਼ਰ ਦੀ ਸਹੂਲਤ ਲਈ ਲਗਾਤਾਰ ਨਵੇਂ-ਨਵੇਂ ਅਪਡੇਟ ਜਾਰੀ ਕੀਤੇ ਜਾਂਦੇ ਰਹਿੰਦੇ ਹਨ। ਯੂਜ਼ਰ ਲੰਬੇ ਸਮੇਂ ਤੋਂ ਲੈਪਟਾਪ ਤੇ ਕੰਪਿਊਟਰ ਲਈ ਅਲੱਗ ਐਪਲੀਕੇਸ਼ਨ ਦੀ ਮੰਗ ਕਰ ਰਹੇ ਸਨ, ਜਿਸ ਨੂੰ ਫਾਇਨਲੀ ਕੰਪਨੀ ਨੇ ਮੁਹੱਈਆ ਕਰਵਾ ਦਿੱਤਾ ਹੈ।
 

Have something to say? Post your comment

 
 
 
 
 
Subscribe