ਅੰਮ੍ਰਿਤਸਰ : ਸੰਘਣੀ ਧੁੰਦ ਦੌਰਾਨ ਹੈਰੋਇਨ ਦੀ ਖੇਪ ਭਾਰਤ ਪਹੁੰਚਾਉਣ ਦੀ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ ਜਵਾਨਾਂ ਨੇ ਅਮ੍ਰਿਤਸਰ ਸਰਹੱਦ ‘ਤੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੀ. ਐੱਸ. ਐੱਫ ਦੇ ਜਵਾਨ ਬੀਓਪੀ ਪੋਸਟ ‘ਤੇ ਗਸ਼ਤ ‘ਤੇ ਸਨ। ਸੰਘਣੀ ਧੁੰਦ ਦੌਰਾਨ ਰਾਤ ਦੇ ਹਨੇਰੇ ‘ਚ ਉਸ ਪਾਰ ਦੇ ਤਸਕਰਾਂ ਨੇ ਹੈਰੋਇਨ ਦੇ ਤਿੰਨ ਪੈਕਟ ਇਸ ਪਾਰ ਸੁੱਟੇ। ਬੀ. ਐੱਸ. ਐੱਫ ਜਵਾਨਾਂ ਨੇ ਸੋਮਵਾਰ ਗਸ਼ਤ ਸਮੇਂ ਤਿੰਨ ਪੈਕਟ ਬਰਾਮਦ ਕੀਤੇ ਜਿਹਨਾਂ ਦਾ ਵਜਨ 3 ਕਿਲੋ ਹੋਇਆ। ਇਸ ਹੈਰੋਇਨ ਦੀ ਬਰਾਮਦਗੀ 15 ਕਰੋੜ ਰੁਪਏ ਹੈ। ਬੀ. ਐੱਸ. ਐੱਫ ਅਧਿਕਾਰੀਆਂ ਨੇ ਹੈਰੋਇਨ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਬਰਾਮਦ ਕੀਤੀ ਹੈਰੋਇਨ ਦੀ ਖੇਪ ਕਿਹੜੇ ਭਾਰਤੀ ਤਸਕਰਾਂ ਦੇ ਇਸ਼ਾਰੇ ‘ਤੇ ਉਸ ਪਾਰ ਦੇ ਤਸਕਰਾਂ ਵੱਲੋਂ ਸੁੱਟੀ ਗਈ ਹੈ।