ਮੁੰਬਈ : ਜਦੋਂ ਤੋਂ ਕਰਨ ਜੌਹਰ ਨੇ ਫਿਲਮ 'ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ' ਰਿਲੀਜ਼ ਕੀਤੀ ਹੈ, ਉਦੋਂ ਤੋਂ ਇਹ ਫਿਲਮ ਵਿਵਾਦਾਂ ਅਤੇ ਕਾਨੂੰਨੀ ਰੁਕਾਵਟਾਂ ਵਿੱਚ ਫਸਦੀ ਨਜ਼ਰ ਆ ਰਹੀ ਹੈ। ਫਿਲਮ 'ਚ ਇੰਡੀਅਨ ਏਅਰ ਫੋਰਸ (ਆਈਏਐਫ) ਦੇ ਅਕਸ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਜਿਸ ਕਾਰਨ ਇੰਡੀਅਨ ਏਅਰ ਫੋਰਸ ਨੇ ਫਿਲਮ 'ਤੇ ਕਾਨੂੰਨੀ ਪਾਬੰਦੀਆਂ ਵੀ ਲਗਾਈਆਂ ਸਨ। ਦੱਸ ਦਈਏ ਕਿ ਏਅਰ ਫੋਰਸ ਤੋਂ ਬਾਅਦ ਹੁਣ ਇੰਡੀਅਨ ਸਿੰਗਰਜ਼ ਰਾਈਟਸ ਐਸੋਸੀਏਸ਼ਨ (ਇਸਰਾ) ਨੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ।ਇਸਰਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ 'ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ' 'ਚ ਪ੍ਰਫੋਰਮੈਂਸ ਨੂੰ ਕਮਰਸ਼ਿਅਲੀ ਯੂਜ਼ ਕੀਤਾ ਗਿਆ ਹੈ ਅਤੇ ਇਸ ਦੇ ਚਲਦਿਆਂ ਉਨ੍ਹਾਂ ਨੂੰ ਰਾਇਲਟੀ ਮਿਲਣੀ ਚਾਹੀਦੀ ਹੈ |
ਬਾਰ ਐਂਡ ਬੈਂਚ ਦੀ ਇੱਕ ਰਿਪੋਰਟ ਅਨੁਸਾਰ, ਦਿੱਲੀ ਹਾਈ ਕੋਰਟ ਨੇ ਇਸਰਾ ਵਲੋਂ ਦਾਇਰ ਕੀਤੇ ਮੁਕੱਦਮੇ 'ਤੇ ਧਰਮਾ ਪ੍ਰੋਡਕਸ਼ਨ ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। ਸਿੰਗਰਜ਼ ਐਸੋਸੀਏਸ਼ਨ ਨੇ ਦੋਸ਼ ਲਗਾਇਆ ਹੈ ਕਿ ਫਿਲਮ ਵਿੱਚ ਤਿੰਨ ਪ੍ਰਫਾਰਮੇਂਸੇਜ਼ ਦਾ ਕਮਰਸ਼ੀਅਲ ਯੂਜ਼ ਕੀਤਾ ਹੈ | ਜਿਸ 'ਚ ਫਿਲਮ 'ਰਾਮ ਲਖਨ' ਤੋਂ 'ਏ ਜੀ ਓ ਜੀ' ਫਿਲਮ 'ਖਲਨਾਇਕ' ਤੋਂ 'ਚੋਲੀ ਕੇ ਪਿੱਛੇ ਕਿਆ ਹੈ' ਅਤੇ ਫਿਲਮ 'ਕੁਛ ਕੁਛ ਹੋਤਾ ਹੈ' ਤੋਂ 'ਸਾਜਨ ਜੀ ਘਰ ਆਏ' ਦਾ ਨਾਮ ਸਾਹਮਣੇ ਆਇਆ ਹੈ। ਹਾਲਾਂਕਿ ਧਰਮਾ ਪ੍ਰੋਡਕਸ਼ਨ ਨੇ ਇਸ ਅਧਾਰ 'ਤੇ ਦਾਅਵਿਆਂ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਕਿ ਪ੍ਰਫੋਰਮੈਂਸ ਲਾਈਵ ਨਹੀਂ ਸਨ ਜਿਸ ਦੇ ਚਲਦਿਆਂ ਰਾਇਲਟੀ ਦਾ ਕੋਈ ਮਾਮਲਾ ਨਹੀਂ ਬਣਦਾ।
ਇਨ੍ਹਾਂ ਹੀ ਨਹੀਂ, ਅੱਗੇ ਕਿਹਾ ਗਿਆ ਹੈ ਕਿ ਧਰਮਾ ਪ੍ਰੋਡਕਸ਼ਨ ਨੇ ਗਾਣੇ ਦੇ ਲਾਇਸੈਂਸ ਮਿਊਜ਼ਿਕ ਕੰਪਨੀ ਤੋਂ ਲਏ ਗਏ ਹਨ। ਦੱਸ ਦਈਏ ਕਿ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ 2021 ਨੂੰ ਹੋਵੇਗੀ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁੰਜਨ ਸਕਸੈਨਾ ਨੂੰ ਲੈ ਕੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ 'ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ' ਖ਼ਿਲਾਫ਼ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਕੇਂਦਰ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਫਿਲਮ 'ਚ ਭਾਰਤੀ ਹਵਾਈ ਸੈਨਾ ਦੇ ਗ਼ਲਤ ਅਕਸ ਨੂੰ ਪੇਸ਼ ਕਰ ਰਹੀ ਹੈ। ਹਾਲਾਂਕਿ ਕੇਂਦਰ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਕਰਨ ਜੌਹਰ ਦੀ ਕੰਪਨੀ ਨੂੰ ਰਾਹਤ ਦਿੰਦਿਆਂ ਹੋਇਆਂ ਫਿਲਮ ਦੇ ਪ੍ਰਸਾਰਣ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ।