ਲੰਡਨ: ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਕਮੈਂਟੇਟਰ ਰੌਬਿਨ ਜੈਕਮੈਨ ਦਾ ਸ਼ੁੱਕਰਵਾਰ ਨੂੰ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਸ਼ਨੀਵਾਰ ਨੂੰ ਟਵਿੱਟਰ ਰਾਹੀਂ ਉਪਰੋਕਤ ਜਾਣਕਾਰੀ ਦਿੱਤੀ।
ਜੈਕਮੈਨ ਗਲੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਗਲ਼ੇ ਤੋਂ ਖ਼ਤਰਨਾਕ ਰਸੌਲੀ ਨੂੰ ਦੂਰ ਕਰਨ ਲਈ ਦੋ ਆਪ੍ਰੇਸ਼ਨ ਕੀਤੇ ਗਏ ਸਨ। ਜੈਕਮੈਨ ਨੇ 1966 ਅਤੇ 1982 ਦਰਮਿਆਨ 399 ਪਹਿਲੇ ਦਰਜੇ ਦੇ ਮੈਚ ਖੇਡੇ ਅਤੇ 1402 ਵਿਕਟਾਂ ਲਈਆਂ। ਆਪਣੀ ਸੇਵਾਮੁਕਤੀ ਤੋਂ ਬਾਅਦ, ਉਹ ਦੱਖਣੀ ਅਫਰੀਕਾ ਵਿਚ ਕਮੈਂਟੇਟਰ ਬਣ ਗਏ।
ਆਈਸੀਸੀ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ, “ਸਾਨੂੰ ਮਹਾਨ ਕਮੈਂਟੇਟਰ ਅਤੇ ਇੰਗਲੈਂਡ ਦੇ ਸਾਬਕਾ ਗੇਂਦਬਾਜ਼ ਰੋਬਿਨ ਜੈਕਮੈਨ, ਜੋ 75 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ, ਦੀ ਮੌਤ ਬਾਰੇ ਜਾਣ ਕੇ ਦੁੱਖ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿੱਚ ਕ੍ਰਿਕਟ ਦੀ ਦੁਨੀਆ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ”
35 ਸਾਲ ਦੀ ਉਮਰ ਵਿਚ ਆਪਣੇ ਟੈਸਟ ਦੀ ਸ਼ੁਰੂਆਤ ਕਰਦਿਆਂ ਉਨ੍ਹਾਂਨੇ 1981–82 ਵਿਚ ਚਾਰ ਮੈਚ ਖੇਡੇ, 31.78 ਦੀ ਔਸਤ ਨਾਲ 14 ਵਿਕਟਾਂ ਲਈਆਂ। ਉਨ੍ਹਾਂ ਨੇ 1974 ਤੋਂ 1983 ਵਿਚਾਲੇ 15 ਵਨਡੇ ਮੈਚਾਂ ਵਿਚ ਵੀ 54 ਦੌੜਾਂ ਬਣਾਈਆਂ ਸਨ।
ਜੈਕਮੈਨ ਨੇ 1974 ਵਿਚ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ, ਨੇ ਆਖਰੀ ਮੈਚ 1983 ਵਿਚ ਖੇਡਿਆ ਸੀ। ਹਾਲਾਂਕਿ, ਉਨ੍ਹਾਂਦੇ ਪਹਿਲੇ ਦਰਜੇ ਦੇ ਕਰੀਅਰ ਦੀ ਸ਼ੁਰੂਆਤ 1966 ਵਿੱਚ ਹੋਈ ਸੀ ਅਤੇ ਉਨ੍ਹਾਂ ਨੇ ਉਦੋਂ ਤੋਂ 1982 ਤੱਕ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।