ਨਵੀਂ ਦਿੱਲੀ : ਫ਼ੋਨੀ ਚਕਰਵਾਤ ਆਉਣ ਤੋਂ ਬਾਅਦ ਸ਼ੁਕਰਵਾਰ ਨੂੰ ਉਡੀਸ਼ਾ ਦੇ ਇਕ ਰੇਲਵੇ ਹਸਪਤਾਲ ਵਿਚ ਪੈਦਾ ਹੋਈ ਇਕ ਬੱਚੀ ਦਾ ਨਾਂ ਡਾਕਟਰਾਂ ਨੇ 'ਬੇਬੀ ਫ਼ੋਨੀ' ਰਖਿਆ। ਅਧਿਕਾਰੀਆਂ ਨੇ ਦਸਿਆ ਕਿ ਇੱਕ 32 ਸਾਲਾਂ ਔਰਤ ਨੇ ਅੱਜ ਸਵੇਰੇ 11.30 ਵਜੇ ਰੇਲਵੇ ਹਸਪਤਾਲ 'ਚ ਇਕ ਬੱਚੀ ਨੂੰ ਜਨਮ ਦਿਤਾ ਹੈ, ਜਿਸ ਦਾ ਨਾਂ ਚੱਕਰਵਰਤੀ ਤੂਫਾਨ 'ਫ਼ੋਨੀ' ਦੇ ਨਾਂ 'ਤੇ ਰੱਖਿਆ ਗਿਆ ਹੈ। ਇਹ ਜਗ੍ਹਾ ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਸਿਰਫ਼ ਪੰਜ ਕਿਲੋਮੀਟਰ ਦੂਰ ਹੈ। ਉਨ੍ਹਾਂ ਦਸਿਆ ਕਿ ਫ਼ੋਨੀ ਚਕਰਵਾਤ ਬਾਹਰ ਅਪਣਾ ਕਹਿਰ ਮਚਾ ਰਿਹਾ ਸੀ ਪਰ ਡਾਕਟਰਾਂ ਨੇ ਸ਼ਾਂਤੀ ਨਾਲ ਬੰਚੀ ਨੂੰ ਸੁਰਖਿਅਤ ਇਸ ਦੁਨੀਆ ਵਿਚ ਲਿਆਉਣ 'ਚ ਮਦਦ ਕੀਤੀ। ਜ਼ਿਕਰਯੋਗ ਹੈ ਕਿ ਬੱਚੀ ਦੀ ਮਾਂ ਇਕ ਰੇਲਵੇ ਮੁਲਾਜ਼ਮ ਹੈ, ਜੋ ਕੋਚ ਰਿਪੇਅਰ ਵਰਕਸ਼ਾਪ, ਮਨੇਸ਼ਵਰ 'ਚ ਇਕ ਅਸਿਸਟੈਂਟ ਦੇ ਰੂਪ ਵਿਚ ਕੰਮ ਕਰਦੀ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ।