ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਗਵਰਨਿੰਗ ਬੋਡੀ ਨੇ ਵੀਰਵਾਰ ਨੂੰ ਅਹਿਮਦਾਬਾਦ 'ਚ ਹੋ ਰਹੀ ਐਨੁਅਲ ਜਨਰਲ ਮੀਟਿੰਗ (ਏਜੀਐਮ) ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (IPL) 2022 ਵਿੱਚ ਦੋ ਨਵੀਆਂ ਫ੍ਰੈਂਚਾਇਜ਼ੀ ਟੀਮਾਂ ਨੂੰ ਗ੍ਰੀਨ ਸਿਗਨਲ ਦੇ ਦਿੱਤਾ ਹੈ। ਇਸ ਤਰ੍ਹਾਂ ਨਾਲ ਆਈਪੀਐਲ 2022 ਅੱਠ ਨਹੀਂ ਸਗੋਂ 10 ਫ੍ਰੈਂਚਾਇਜ਼ੀ ਟੀਮਾਂ ਦੇ ਵਿਚਾਲੇ ਖੇਡਿਆ ਜਾਵੇਗਾ।
ਦੱਸ ਦਈਏ ਕਿ 2028 ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦੇ ਕੁਝ ਸਪਸ਼ਟੀਕਰਨ ਮਗਰੋਂ, ਬੀਸੀਸੀਆਈ, ਕ੍ਰਿਕਟ ਨੂੰ 2028 ਲਾਸ ਏਂਜਲਸ ਓਲੰਪਿਕ ਵਿੱਚ ਸ਼ਾਮਲ ਕਰਨ ਦੀ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ICC) ਦੀ ਕਵਾਇਦ ਦਾ ਸਮਰਥਨ ਕਰੇਗਾ। ਬੀਸੀਸੀਆਈ ਸਾਰੇ ਫਰਸਟ ਕਲਾਸ ਕ੍ਰਿਕਟਰਾਂ (ਪੁਰਸ਼ ਅਤੇ ਮਹਿਲਾ ਦੋਹਾਂ) ਨੂੰ ਕੋਰੋਨਾ ਮਹਾਮਾਰੀ ਕਾਰਨ ਘਰੇਲੂ ਸੈਸ਼ਨ ਵੀ ਸੀਮਤ ਰਹਿਣ ਲਈ ਵਾਜਬ ਮੁਆਵਜ਼ਾ ਦੇਵੇਗਾ।