ਕਿਹਾ, ਨਿਸ਼ਚਤ ਰੂਪ ਵਿਚ ਭਾਰਤ ਲਈ ਵੱਡਾ ਘਾਟਾ ਹੈ
ਐਡੀਲੇਡ : ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਹੈ ਕਿ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਵਿਚ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਨੁਕਸਾਨ ਦੇਵੇਗੀ।
ਕੋਹਲੀ ਨੂੰ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਘਰ ਪਰਤਣਾ ਪਿਆ ਹੈ ਅਤੇ ਭਾਰਤੀ ਟੀਮ ਉਸ ਤੋਂ ਬਿਨਾਂ ਟੈਸਟ ਸੀਰੀਜ਼ ਦੇ ਬਾਕੀ ਤਿੰਨ ਮੈਚ ਖੇਡੇਗੀ। ਐਡੀਲੇਡ ਵਿੱਚ ਪਹਿਲੇ ਟੈਸਟ ਵਿੱਚ ਅੱਠ ਵਿਕਟਾਂ ਦੀ ਹਾਰ ਤੋਂ ਬਾਅਦ ਭਾਰਤੀ ਟੀਮ ਲੜੀ ਵਿੱਚ 1-0 ਨਾਲ ਪਿੱਛੇ ਹੈ।
ਸਮਿਥ ਨੇ ਮੀਡੀਆ ਨੂੰ ਕਿਹਾ, “ਕੋਹਲੀ ਦੀ ਗੈਰਹਾਜ਼ਰੀ ਨਿਸ਼ਚਤ ਰੂਪ ਨਾਲ ਭਾਰਤ ਲਈ ਇਕ ਵੱਡਾ ਘਾਟਾ ਹੈ। ਸਾਨੂੰ ਵੇਖਣਾ ਹੋਵੇਗਾ ਕਿ ਕੋਹਲੀ ਐਡੀਲੇਡ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਕਿਸ ਤਰ੍ਹਾਂ ਖੇਡੇ। ਇਹ ਗੇਂਦਬਾਜ਼ੀ ਦੇ ਅਨੂਕੂਲ ਪਿੱਚ 'ਤੇ ਇਕ ਚੰਗੇ ਗੇਂਦਬਾਜ਼ੀ ਹਮਲੇ ਵਿਰੁੱਧ ਪੱਧਰੀ ਪ੍ਰਦਰਸ਼ਨ ਸੀ। "
ਉਨ੍ਹਾਂ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਇੱਥੇ ਰਹਿਣ ਲਈ ਉਨ੍ਹਾਂ ਉੱਤੇ ਬਹੁਤ ਦਬਾਅ ਰਿਹਾ ਹੋਵੇਗਾ। ਮੈਂ ਉਨ੍ਹਾਂ ਨੂੰ ਪਹਿਲੇ ਟੈਸਟ ਤੋਂ ਬਾਅਦ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡਾ ਸਫ਼ਰ ਸੁਹਾਵਣਾ ਹੋਵੇ। ਮੈਂ ਉਮੀਦ ਕਰਦਾ ਹਾਂ ਕਿ ਬੱਚੇ ਨਾਲ ਸਭ ਕੁਝ ਠੀਕ ਰਹੇਗਾ। ਆਪਣੀ ਪਤਨੀ ਨੂੰ ਮੇਰੇ ਵੱਲੋਂ ਸ਼ੁੱਭਕਾਮਨਾਵਾਂ ਦੇਣਾ।