ਅੰਮ੍ਰਿਤਸਰ : ਨੈਸ਼ਨਲ ਹਾਈਵੇ 'ਤੇ ਸਥਿਤ ਖਾਰੇ ਪਿੰਡ ਵਾਲਾ ਨਜ਼ਦੀਕ ਪਤੀ ਪਤਨੀ ਲੁੱਟ ਦਾ ਸ਼ਿਕਾਰ ਹੋ ਗਏ। ਅੱਧਾ ਦਰਜਨ ਦੇ ਕਰੀਬ ਦੋ ਮੋਟਰਸਾਇਕਲਾਂ 'ਤੇ ਸਵਾਰ ਲੁਟੇਰੇ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ ਫਰਾਰ ਹੋ ਗਏ। ਥਾਣਾ ਸਰਹਾਲੀ ਦੀ ਪੁਲਿਸ ਨੇ ਪਤੀ ਪਤਨੀ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਸਰਹੱਦ ਤੋਂ ਏ.ਕੇ.-47 'ਤੇ 30 ਜ਼ਿੰਦਾ ਕਾਰਤੂਸਾਂ ਨਾਲ ਮੈਗਜ਼ੀਨ ਬਰਾਮਦ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਸੋਹਣਪਾਲ ਵਾਸੀ ਮਾਣਾ ਸਿੰਘ ਵਾਲਾ ਆਪਣੀ ਪਤਨੀ ਸਮੇਤ ਕਾਰ 'ਚ ਸਵਾਰ ਹੋ ਕੇ ਗੁਰਦਾਸਪੁਰ ਜਾ ਰਿਹਾ ਸੀ। ਰਾਤ 9 ਵਜੇ ਜਦੋਂ ਉਹ ਖਾਰੇ ਵਾਲੇ ਪੁਲ ਕੋਲ ਪਹੁੰਚੇ ਤਾਂ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਅੱਧਾ ਦਰਜਨ ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਪਿਸਤੌਲ ਦੇ ਜ਼ੋਰ 'ਤੇ ਕਾਰ ਤੋਂ ਇਲਾਵਾ ਉਸ 'ਚ ਪਈ ਅੱਠ ਹਜ਼ਾਰ ਦੀ ਨਕਦੀ ਤੇ ਹੋਰ ਕਾਗਜ਼ਾਤ ਲੁੱਟ ਕੇ ਫਰਾਰ ਹੋ ਗਏ।