ਸਹਾਰ ਥਾਣੇ ਵਿੱਚ ਹੀ ਟੇਬਲ ਜਮਾਨਤ ਦੇ ਕੇ ਕਰ ਦਿੱਤਾ ਗਿਆ ਰਿਹਾ
ਮੁੰਬਈ : ਮੁੰਬਈ ਪੁਲਿਸ ਨੇ ਮੁੰਬਈ ਏਅਰਪੋਰਟ ਦੇ ਨੇੜੇ ਡਰੈਗਨ ਫਲਾਈ ਕਲੱਬ 'ਤੇ ਛਾਪਾ ਮਾਰਿਆ ਅਤੇ ਕ੍ਰਿਕਟਰ ਸੁਰੇਸ਼ ਰੈਨਾ ਸਮੇਤ 34 ਲੋਕਾਂ ਨੂੰ ਗ੍ਰਿਫਤਾਰ ਕੀਤਾ। ਸਾਰਿਆਂ ਨੂੰ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸਹਾਰ ਥਾਣੇ ਵਿੱਚ ਹੀ ਜ਼ਮਾਨਤ 'ਤੇ ਰਿਹਾ ਕੀਤਾ ਗਿਆ। ਇਨ੍ਹਾਂ ਵਿੱਚ ਸੁਰੇਸ਼ ਰੈਨਾ, ਗਾਇਕ ਗੁਰੂ ਰੰਧਾਵਾ, ਫਿਲਮ ਅਭਿਨੇਤਾ ਦੀ ਸਾਬਕਾ ਪਤਨੀ ਸੁਜੈਨ ਖਾਨ, 27 ਹਾਈ ਪ੍ਰੋਫਾਈਲ ਮਸ਼ਹੂਰ ਹਸਤੀਆਂ ਅਤੇ 7 ਹੋਟਲ ਵਰਕਰ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਸਿੰਗਰ ਬਾਦਸ਼ਾਹ, ਗੁਰੂ ਰੰਧਾਵਾ ਤੇ ਸੂਜੈਨ ਖਾਨ ਕਲੱਬ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜਣ ’ਚ ਕਾਮਯਾਬ ਰਹੇ। ਪੁਲਿਸ ਨੇ ਧਾਰਾ 188, 269, 34 ਤੇ ਐਨਐਮਡੀਏ ਤਹਿਤ ਇੱਥੇ ਫੜੇ ਗਏ 34 ਲੋਕਾਂ ’ਤੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਛਾਪਾ ਮਾਰਿਆ ਉਸ ਸਮੇਂ ਉੱਥੇ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਸਣੇ ਹੋਰ ਵੀ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਮੌਜੂਦ ਸਨ। ਸਰਕਾਰ ਦੁਆਰਾ ਲਾਗੂ ਕੋਰੋਨਾ ਨਿਯਮਾਂ ਦੀਆਂ ਜਮ ਕੇ ਧੱਜੀਆਂ ਉੱਡੀਆਂ ਜਾ ਰਹੀਆਂ ਸੀ।
ਪੁਲਿਸ ਨੇ ਛਾਪਾ ਮਾਰਦਿਆਂ ਹੀ ਕਈ ਮਸ਼ਹੂਰ ਹਸਤੀਆਂ ਕਲੱਬ ਤੋਂ ਭੱਜ ਗਈਆਂ। ਪੁਲਿਸ ਸਾਰਿਆਂ ਦਾ ਪਤਾ ਲਗਾ ਰਹੀ ਹੈ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ। ਧਾਰਾ 188 ਅਤੇ ਕੋਰੋਨਾ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਸਹਾਰ ਥਾਣੇ ਨੇ ਡਰੈਗਨ ਫਲਾਈ ਕਲੱਬ ਦੇ ਮਾਲਕ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਨੇ ਨਵੇਂ ਸਟੇ੍ਰਨ ਦੇ ਖਤਰੇ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਸੋਮਵਾਰ ਨੂੰ ਬੈਠਕ ਬੁਲਾਈ ਤੇ ਸੂਬਿਆਂ ਦੇ ਮਹਾਨਗਰ ਨਿਗਮਾਂ ਦੇ ਇਲਾਕਿਆਂ ’ਚ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਲਾਉਣ ਦਾ ਮਹੱਤਵਪੂਰਨ ਫੈਸਲਾ ਲਿਆ ਹੈ। ਇਹ ਨਾਈਟ ਕਰਫਿਊ 22 ਦਸੰਬਰ 2020 ਤੋਂ 5 ਜਨਵਰੀ 2021 ਤਕ ਪ੍ਰਭਾਵੀ ਰਹੇਗਾ।