Friday, November 22, 2024
 

ਸਿਆਸੀ

ਸਟਿੰਗ ਆਪ੍ਰੇਸ਼ਨ ਦੀ ਵੀਡੀਓ ਡਿਲੀਟ ਕਰਨ 'ਤੇ ਕਾਂਗਰਸ ਦਾ ਤੰਜ, ‘ਵਾਸ਼ਿੰਗ ਪਾਉਡਰ ਭਾਜਪਾ’

December 22, 2020 11:21 AM

ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਕਥਿਤ ਰਿਸ਼ਵਤ ਲੈਣ ਦੀ ਵੀਡੀਓ ਦੇ ਡਿਲੀਟ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਹਮਲਾਵਰ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ‘ਪਾਰਟੀ ਵਿਦ ਡਿਫਰੇਂਸ’ ਦਾ ਨਾਅਰਾ ਲਗਾਉਣ ਵਾਲੀ ਭਾਜਪਾ ਪਹਿਲਾਂ ਲੋਕਾਂ 'ਤੇ ਦੋਸ਼ ਲਾਉਂਦੀ ਹੈ ਅਤੇ ਫਿਰ ਰਾਜਨੀਤਿਕ ਫਾਇਦੇ ਲਈ ਆਪਣੇ ਨਾਲ ਲੈ ਜਾਂਦੀ ਹੈ ਤਾਂ ਉਹ ਉਨ੍ਹਾਂ ਦੇ ਸਾਰੇ ਦਾਗ ਧੋ ਲੈਂਦੀ ਹੈ। ਇਸ 'ਤੇ ਪਾਰਟੀ ਦੇ ਜਨਰਲ ਸੱਕਤਰ ਰਣਦੀਪ ਸੁਰਜੇਵਾਲਾ ਨੇ ਤੰਜ ਕੱਸਦਿਆਂ ਕਿਹਾ, ' ਵਾਸ਼ਿੰਗ ਪਾਉਡਰ ਭਾਜਪਾ'।
ਅਸਲ ਵਿਚ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਯੂਟਿਉਬ ਚੈਨਲ 'ਤੇ ਨਾਰਦ ਨਿਉਜ਼ ਦੇ ਸਟਿੰਗ ਆਪ੍ਰੇਸ਼ਨ ਦਾ ਵੀਡੀਓ 2016' ਚ ਅਪਲੋਡ ਕੀਤਾ ਸੀ। ਇਸ ਵਿਚ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਬਹੁਤ ਸਾਰੇ ਆਗੂ ਵੱਖ-ਵੱਖ ਥਾਵਾਂ 'ਤੇ ਇਕ ਵਿਅਕਤੀ ਤੋਂ ਪੈਸੇ ਲੈਂਦੇ ਵੇਖੇ ਗਏ। ਕਿਹਾ ਜਾਂਦਾ ਸੀ ਕਿ ਇਹ ਸਾਰੇ ਟੀਐਮਸੀ ਆਗੂ ਕਿਸੇ ਨੂੰ ਫਾਇਦਾ ਪਹੁੰਚਾਉਣ ਬਦਲੇ ਰਿਸ਼ਵਤ ਲੈ ਰਹੇ ਹਨ। ਫਿਰ ਭਾਜਪਾ ਨੇ ਜ਼ੋਰ-ਸ਼ੋਰ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਫੈਲਾਇਆ। ਇਸ ਕੇਸ ਵਿਚ ਕਥਿਤ ਤੌਰ 'ਤੇ ਸ਼ਾਮਲ ਦੋ ਪ੍ਰਮੁੱਖ ਨੇਤਾ ਮੁਕੁਲ ਰਾਏ ਅਤੇ ਸ਼ੁਭੇਂਦੂ ਅਧਿਕਾਰ ਹੁਣ ਭਾਜਪਾ ਦੇ ਨਾਲ ਹਨ। ਕਾਂਗਰਸ ਦਾ ਦੋਸ਼ ਹੈ ਕਿ ਭਾਜਪਾ ਨੇ ਆਪਣੇ ਯੂਟਿਉਬ ਚੈਨਲ ਤੋਂ ਵੀਡੀਓ ਹਟਾ ਦਿੱਤੀ ਹੈ। ਕਾਂਗਰਸ ਪਾਰਟੀ ਇਸ ਵੀਡੀਓ ਨੂੰ ਹਟਾਉਣ ਲਈ ਭਾਜਪਾ 'ਤੇ ਹਮਲਾ ਕਰਨ ਵਿਚ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਪਿਛਲੇ ਸਮੇਂ ਵਿੱਚ ਵੀ ਭਾਜਪਾ ਉੱਤੇ ਇਸੇ ਤਰ੍ਹਾਂ ਦੇ ਦੋਸ਼ ਲਗਾਉਂਦੀ ਰਹੀ ਹੈ। ਤੇਲਗੂ ਦੇਸਮ ਪਾਰਟੀ ਦੇ ਚਾਰ ਸੰਸਦ ਮੈਂਬਰਾਂ (ਵਾਈਐਸ ਚੌਧਰੀ, ਟੀਜੀ ਵੈਂਕਟੇਸ਼, ਸੀਐਮ ਰਮੇਸ਼ ਅਤੇ ਜੀ ਐਮ ਰਾਓ) ਉੱਤੇ ਵੀ ਹੇਮੰਤ ਵਿਸ਼ਵਾਸ਼ਰਮਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਕਾਂਗਰਸ ਛੱਡਣ ਦੇ ਦੋਸ਼ ਲਗਾਏ ਗਏ ਸਨ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe