ਜਲੰਧਰ : ਥਾਣਾ ਨੂਰਮਹਿਲ ‘ਚ ਵਾਇਰਲੈਸ ਆਪਰੇਟਰ ਕੁਲਦੀਪ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦਾ ਹਾਲੇ ਵਿਆਹ ਨਹੀਂ ਹੋਇਆ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਕੁਲਦੀਪ ਸਿੰਘ ਨੇ ਰਾਤ ਘਰ ਆ ਕੇ ਖਾਣਾ ਖਾਧਾ 'ਤੇ ਸੋ ਗਿਆ। ਸ਼ਨੀਵਾਰ ਸਵੇਰੇ ਜਦ ਕੰਮ ਕਰਨ ਵਾਲੀ ਉਸ ਦੇ ਘਰ ਕੰਮ ਕਰਨ ਲਈ ਆਈ ਤਾਂ ਲਾਸ਼ ਲਟਕਦੀ ਦੇਖੀ ਤਾਂ ਉਸਨੇ ਰੌਲਾ ਪਾਇਆ। ਰੌਲਾ ਪਾਉਣ 'ਤੇ ਨੇੜੇ-ਤੇੜੇ ਦੇ ਗੁਆਂਢੀ ਇਕੱਠੇ ਹੋ ਗਏ। ਮੌਕੇ 'ਤੇ ਥਾਣਾ ਫਿਲੌਰ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਥਾਣੇਦਾਰ ਅਨਵਰ ਮਸੀਹ ਤੇ ਜਸਵੀਰ ਸਿੰਘ ਪੁਲਿਸ ਪਾਰਟੀ ਨਾਲ ਪੁੱਜੇ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।