ਅਦਿਸ ਅਬਾਬਾ (ਇਥੋਪੀਆ), (ਏਜੰਸੀ) : ਇਸ ਸਾਲ ਜਨਵਰੀ ਵਿਚ ਪੂਰੇ ਚੰਨ ਗ੍ਰਹਿਣ ਦੌਰਾਨ ਇਕ ਪੁਲਾੜ ਚੱਟਾਨ 61 ਹਜ਼ਾਰ ਕਿਲੋ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੰਨ ਨਾਲ ਟਕਰਾਈ ਸੀ। ਇਹ ਜਾਣਕਾਰੀ ਦਿੰਦਿਆਂ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਸਾਲ 21 ਜਨਵਰੀ ਨੂੰ ਪੂਰਾ ਚੰਨ ਗ੍ਰਹਿਣ ਵੇਖਣ ਦੌਰਾਨ ਇਕ ਚੱਟਾਨ ਦੇ ਚੰਨ ਦੀ ਸਤ੍ਹਾ ਨਾਲ ਟਕਰਾਉਣ 'ਤੇ ਕੁੱਝ ਸਮੇਂ ਲਈ ਚਿੰਗਾਰੀ ਵੇਖੀ ਗਈ ਸੀ। ਸਪੇਨ ਦੇ 'ਇੰਸਟੀਚਿਊਟ ਆਫ਼ ਐਸਟ੍ਰੋਫ਼ਿਜਿਕਸ ਆਫ਼ ਐਂਡਾਲੂਸਿਆ' ਅਤੇ 'ਯੂਨੀਵਰਸਟੀ ਆਫ਼ ਹੂਇਲਵਾ' ਦੇ ਖੋਜਕਰਤਾਵਾਂ ਨੇ ਇਸ ਘਟਨਾ ਦੌਰਾਨ ਚੰਨ ਦੀ ਸਤ੍ਹਾ 'ਤੇ ਨਜ਼ਰ ਰੱਖਣ ਲਈ ਅੱਠ ਦੂਰਬੀਨਾਂ ਦੀ ਵਰਤੋਂ ਕੀਤੀ। ਇਸ ਚੱਟਾਨ ਦੇ ਚੰਨ ਦੀ ਸਤ੍ਹਾ ਨਾਲ ਟਕਰਾਉਣ ਦੌਰਾਨ 28 ਸਕਿੰਟ ਲਈ ਚਿੰਗਾਰੀ ਨਿਕਲੀ ਅਤੇ ਇਸ ਨੂੰ ਪਹਿਲੀ ਵਾਰ ਚੰਨ ਗ੍ਰਹਿਣ ਦੌਰਾਨ ਫ਼ਿਲਮਾਇਆ ਗਿਆ। ਅਸਲ ਵਿਚ ਚੰਨ ਕੋਲ ਪ੍ਰਿਥਵੀ ਦੀ ਤਰ੍ਹਾਂ ਖ਼ੁਦ ਦੀ ਰਖਿਆ ਲਈ ਕੋਈ ਵਾਯੂਮੰਡਲ ਨਹੀਂ ਹੁੰਦਾ ਹੈ, ਇਸ ਲਈ ਚੱਟਾਨ ਦਾ ਛੋਟਾ ਜਿਹਾ ਟੁਕੜਾ ਵੀ ਚੰਨ ਦੀ ਸਤ੍ਹਾ ਨਾਲ ਆ ਕੇ ਟਕਰਾ ਸਕਦਾ ਹੈ।