ਨਵੀਂ ਦਿੱਲੀ : ਦੱਖਣੀ-ਪੱਛਮੀ ਦਿੱਲੀ ਦੇ ਸਾਗਰਪੁਰ ਇਲਾਕੇ 'ਚ ਸ਼ੁੱਕਰਵਾਰ ਫੁਟਵੀਅਰ ਸੋਲ ਦੇ ਇਕ ਸਟੋਰ 'ਚ ਅੱਗ ਲੱਗਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਆਯੁਸ਼ (5) ਅਤੇ ਸ੍ਰੀਯਾਂਸ਼ (6) ਵਜੋਂ ਹੋਈ ਹੈ। ਦੋਵਾਂ ਦੇ ਪਿਤਾ ਫੁਟਵਿਅਰ ਸੋਲ ਦਾ ਕੰਮ ਕਰਦੇ ਹਨ ਤੇ ਆਪਣੇ ਕਿਰਾਏ ਦੇ ਘਰ ਦੇ ਇਕ ਕਮਰੇ 'ਚ ਉਨ੍ਹਾਂ ਸਮਾਨ ਰੱਖਿਆ ਹੋਇਆ ਸੀ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਿਸ ਵਲੋਂ ਖ਼ਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਇਹ ਅੱਗ ਲੱਗੀ। ਦਰਅਸਲ ਅੱਗ ਬਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬਾਰੇ ਸ਼ਾਮ ਪੌਣੇ ਤਿੰਨ ਵਜੇ ਫੋਨ ਆਇਆ ਜਿਸ ਤੋਂ ਬਾਅਦ ਤਿੰਨ ਅੱਗ ਬਝਾਊ ਗੱਡੀਆਂ ਘਟਨਾ ਸਥਾਨ 'ਤੇ ਭੇਜੀਆਂ ਗਈਆਂ ਅਤੇ ਚਾਰ ਵਜੇ ਤਕ ਅੱਗ 'ਤੇ ਕਾਬੂ ਪਾ ਲਿਆ ਗਿਆ।ਇਸ ਘਟਨਾ 'ਚ ਮਾਰੇ ਗਏ ਦੋ ਮਾਸੂਮ ਬੱਚਿਆਂ ਤੋਂ ਬਾਅਦ ਪਰਿਵਾਰ ਦੀ ਰੋ-ਰੋ ਕੇ ਬੁਰੀ ਹਾਲਤ ਹੈ ਤੇ ਆਸਪਾਸ ਦੇ ਇਲਾਕੇ 'ਚ ਵੀ ਸੋਗ ਫੈਲਗਿਆ।