ਨਿਊਜ਼ੀਲੈਂਡ : ਦਿੱਲੀ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਵਿਚੋਂ ਵੀ ਪੂਰਨ ਹਮਾਇਤ ਮਿਲ ਰਹੀ ਹੈ। ਇਸ ਦੇ ਚਲਦਿਆਂ ਵਿਦੇਸ਼ੀ ਭਾਰਤੀਆਂ ਵਲੋਂ ਜਿਥੇ ਰੋਸ ਮੁਜਾਹਰੇ ਕਰ ਰਹੇ ਹਨ ਉਥੇ ਹੀ ਅੰਬਾਨੀ ਅਤੇ ਅਡਾਨੀ ਗਰੁੱਪ ਦੇ ਸਾਮਾਨ ਨੂੰ ਵੀ ਹੁਣ ਵਿਕਰੀ ਤੋਂ ਹਟਾਇਆ ਜਾ ਰਿਹਾ। ਨਿਊਜ਼ੀਲੈਂਡ 'ਚ ਦੋ ਪੰਜਾਬੀ ਭਰਾਵਾਂ ਸ. ਇੰਦਰਜੀਤ ਸਿੰਘ ਅਤੇ ਸ. ਸੁਰਜੀਤ ਸਿੰਘ ਜੋ ਕਿ ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਸ਼ਹਿਰ ਪਾਪਾਟੋਏਟੋਏ ਵਿਖੇ ਡੀ. ਐਚ. ਸੁਪਰਮਾਰਕੀਟ ਚਲਾਉਂਦੇ ਨੇ ‘ਫਾਰਚੂਨ’ ਕੰਪਨੀ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਦਿਆਂ ਉਨ੍ਹਾਂ ਦੀ ਵਿਕਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੇ ਇਕ ਵਾਰ ਵੀ ਕਿਸਾਨੀ ਸੰਘਰਸ਼ ਪ੍ਰਤੀ ਕੋਈ ਅਪਣਾ ਬਿਆਨ ਨਹੀਂ ਦਿੱਤਾ ਜਿਸ ਤੋਂ ਉਨ੍ਹਾਂ ਦੀ ਬਦਨੀਤੀ ਦਾ ਪਤਾ ਚਲਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਭਾਰਤੀ ਕਿਸਾਨ ਪਹਿਲਾਂ ਹੈ ਅਤੇ ਕੰਪਨੀਆਂ ਦਾ ਸਾਮਾਨ ਬਾਅਦ ਵਿਚ।