ਜਲੰਧਰ : ਪੰਜਾਬ ਐਂਡ ਚੰਡੀਗੜ੍ਹ ਮੁਲਾਜ਼ਮ ਯੂਨੀਅਨ ਦੇ ਮੈਂਬਰਾਂ ਨੇ ਵੀਰਵਾਰ ਸਵੇਰੇ ਕਾਂਗਰਸ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੇ ਘਰ ਦਾ ਘਿਰਾਓ ਕੀਤਾ। ਸੰਤੋਖ ਸਿੰਘ ਉਸ ਸਮੇਂ ਪ੍ਰਚਾਰ ਲਈ ਘਰ ਤੋਂ ਨਿਕਲਣ ਹੀ ਵਾਲੇ ਸਨ ਕਿ ਘਰ ਦੇ ਬਾਹਰ ਲੋਕਾਂ ਦੀ ਭੀੜ ਦੇਖ ਚੌਧਰੀ ਭੜਕ ਗਏ ਤੇ ਗੇਟ ਬੰਦ ਕਰਵਾ ਦਿੱਤੇ। ਇਸ ਤੋਂ ਬਾਅਦ ਜਦੋਂ ਤਕ ਮੁਲਾਜ਼ਮ ਗੇਟ 'ਤੇ ਡਟੇ ਰਹੇ ਉਦੋਂ ਤਕ ਚੌਧਰੀ ਬਾਹਰ ਨਹੀਂ ਨਿਕਲੇ।
ਚੌਧਰੀ ਦੇ ਸੁਰੱਖਿਆ ਗਾਰਡ ਨੇ ਮੁਲਾਜ਼ਮਾਂ ਨਾਲ ਧੱਕਾ-ਮੁੱਕਾ ਕੀਤੀ। ਯੂਨੀਅਨ ਦੇ ਪ੍ਰਧਾਨ ਆਸ਼ੀਸ਼ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਹੁਣ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।