ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਤੇ ਪਾਲੀਟੀਸ਼ੀਅਨ ਉਰਮਿਲਾ ਮਾਤੋਡਕਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ ਜਿਸ ਤੇ ਉਹ ਥਾਣੇ ਪਹੁੰਚ ਗਈ ਅਤੇ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਇਸ ਬਾਰੇ ਉਨ੍ਹਾਂ ਖੁਦ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਇੰਸਟਾਗ੍ਰਾਮ ਹੈਕ ਹੋਣ ਦੀ ਜਾਣਕਾਰੀ ਉਰਮਿਲਾ ਨੇ ਆਪਣੇ ਦੂਜੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ’ਤੇ ਦਿੱਤੀ ਹੈ।
ਅਦਕਾਰਾ ਨੇ ਆਪਣੇ ਟਵਿੱਟਰ ’ਤੇ ਟਵੀਟ ਕਰਦੇ ਹੋਏ ਲਿਖਿਆ ‘ਮੇਰਾ ਇੰਸਟਾਗ੍ਰਾਮ ਹੈਕ ਹੋ ਗਿਆ ਹੈ। ਇੰਸਟਾਗ੍ਰਾਮ... ਪਹਿਲਾਂ ਉਹ ਤੁਹਾਨੂੰ ਸਿੱਧੇ ਮੈਸੇਜ ਭੇਜਦੇ ਹਨ ਤੇ ਸਟੈਪਸ ਨੂੰ ਫਾਲੋ ਕਰਨ ਲਈ ਕਹਿੰਦੇ ਹਨ ਤਾਂ ਜੋ ਤੁਹਾਡਾ ਅਕਾਊਂਟ ਵੈਰੀਵਾਈ ਹੋ ਜਾਵੇ। ਫਿਰ ਅਕਾਊਂਟ ਹੈਕ ਹੋ ਜਾਂਦਾ ਹੈ .....ਸੱਚੀ????’।
ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਤੋਂ ਬਾਅਦ ਉਰਮਿਲਾ ਦੀ ਸਾਰੀ ਪੋਸਟਾਂ ਡਿਲੀਟ ਹੋ ਗਈਆਂ ਹਨ। ਜੇਕਰ ਤੁਸੀਂ ਪਹਿਲਾਂ ਉਰਮਿਲਾ ਦਾ ਇੰਸਟਾ ਅਕਾਊਂਟ ਦੇਖਿਆ ਹੋਵੇਗਾ ਤਾਂ ਉਸ ’ਤੇ ਤਮਾਮ ਫੋਟੋਜ਼ ਤੇ ਵੀਡੀਓ ਸੀ। ਅਦਾਕਾਰਾ ਨੇ ਉਰਮਿਲਾ ਨੇ ਆਪਣੀਆਂ ਪਰਸਨਲ ਲਾਈਫ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਤਕ ਸਾਰੀਆਂ ਫੋਟੋਆਂ ਇੰਸਟਾ ’ਤੇ ਸ਼ੇਅਰ ਕਰ ਰੱਖੀਆਂ ਸੀ ਪਰ ਹੁਣ ਉਰਮਿਲਾ ਦੇ ਇੰਸਟਾਗ੍ਰਾਮ ਇਕ ਵੀ ਫੋਟੋ ਨਹੀਂ ਹੈ ਤੇ ਨਾ ਹੀ ਹੁਣ ਉਹ ਕਿਸੇ ਨੂੰ ਫਾਲੋ ਕਰ ਰਹੀ ਹੈ।