ਕਾਠਮਾਂਡੂ : ਪਸ਼ੂਪਤੀਨਾਥ ਮੰਦਰ ਬੁੱਧਵਾਰ ਤੋਂ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪਸ਼ੂਪਤੀ ਏਰੀਆ ਡਿਵੈਲਪਮੈਂਟ ਟਰੱਸਟ ਦੁਆਰਾ ਕੀਤੀ ਗਈ ਹੈ। ਮਾਰਚ ਵਿਚ ਕੋਰੋਨਾ ਕਾਰਨ ਮੰਦਰ ਨੂੰ ਤਾਲਾਬੰਦੀ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਹੁਣ ਇਹ ਮੰਦਰ ਰੋਜ਼ਾਨਾ ਸਵੇਰੇ 06 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚ ਕਿਸਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਪਸ਼ੂਪਤੀ ਏਰੀਆ ਡਿਵੈਲਪਮੈਂਟ ਟਰੱਸਟ (PADT) ਦੇ ਮੈਂਬਰ ਸਕੱਤਰ ਪ੍ਰਦੀਪ ਧਾਕਲ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਮੰਦਰ ਵਿਚ ਫੇਸ ਮਾਸਕ ਪਹਿਨਣਾ ਲਾਜ਼ਮੀ ਹੈ। ਵਿਸ਼ੇਸ਼ ਪੂਜਾ ਦਾ ਆਯੋਜਨ ਹਾਲੇ ਨਹੀਂ ਕੀਤਾ ਜਾਵੇਗਾ। ਧਾਕਲ ਨੇ ਕਿਹਾ ਕਿ ਮਹਾਂਮਾਰੀ ਦੇ ਸੰਕਟ ਦੌਰਾਨ ਅਸੀਂ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਏ ਹਾਂ ਪਰ ਹੁਣ ਹੌਲੀ ਹੌਲੀ ਵਿਸ਼ੇਸ਼ ਪੂਜਾ ਅਤੇ ਹੋਰ ਰਸਮੀ ਕੰਮ ਸ਼ੁਰੂ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਅਣਸੁਣੇ ਕਿੱਸੇ ਫੈਂਸ ਨਾਲ ਕੀਤੇ ਸਾਂਝੇ
PADT ਦੇ ਖਜ਼ਾਨਚੀ ਡਾ.ਮਿਲਨ ਕੁਮਾਰ ਥਾਪਾ ਨੇ ਕਿਹਾ ਹੈ ਕਿ ਪਸ਼ੂਪਤੀ ਖੇਤਰ ਵਿੱਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਕੋਰੋਨਾ ਦਾ ਖ਼ਤਰਾ ਅਜੇ ਖਤਮ ਨਹੀਂ ਹੋਇਆ ਹੈ। ਮੰਦਰ ਬਹੁਤ ਦਿਨਾਂ ਬਾਅਦ ਖੁੱਲ੍ਹਿਆ ਹੈ। ਇਸ ਸਬੰਧ ਵਿਚ ਸਾਰੀਆਂ ਸੁਰੱਖਿਆ ਏਜੰਸੀਆਂ ਦੀ ਇਕ ਮੀਟਿੰਗ ਵੀ ਕੀਤੀ ਗਈ ਹੈ। PADT ਦੇ ਕਾਰਜਕਾਰੀ ਨਿਰਦੇਸ਼ਕ ਡਾ: ਘਣਸ਼ਾਮ ਖਤੀਵਾੜਾ ਨੇ ਕਿਹਾ ਕਿ ਮਹਾਂਮਾਰੀ ਦੇ ਕਾਰਨ ਪੀਏਡੀਟੀ ਨੂੰ ਤਕਰੀਬਨ 700 ਮਿਲੀਅਨ ਰੁਪਏ ਦਾ ਘਾਟਾ ਪਿਆ ਹੈ। ਹਾਲਾਂਕਿ, ਇਸ ਅਰਸੇ ਦੌਰਾਨ ਨਿਯਮਤ ਆਰਤੀ ਅਤੇ ਹੋਰ ਜ਼ਰੂਰੀ ਸੇਵਾਵਾਂ ਜਾਰੀ ਰਹੀਆਂ ਸਨ।