ਐਡੀਲੇਡ : ਆਸਟਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ ਭਾਰਤ ਖਿਲਾਫ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿੱਚ ਉਨ੍ਹਾਂ ਦੀ ਟੀਮ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਵਿਸ਼ੇਸ਼ ਰਣਨੀਤੀ ਬਣਾਈ ਹੈ।
ਲੈਂਗਰ ਨੇ ਪੱਤਰਕਾਰਾਂ ਨੂੰ ਕਿਹਾ, “ਸਾਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣਾ ਹੋਵੇਗਾ। ਕੋਹਲੀ ਇਕ ਮਹਾਨ ਖਿਡਾਰੀ ਅਤੇ ਇਕ ਮਹਾਨ ਕਪਤਾਨ ਹਨ। ਮੈਂ ਕਈ ਵਾਰ ਕਿਹਾ ਹੈ ਕਿ ਮੈ ਕੋਹਲੀ ਦਾ ਬਹੁਤ ਸਤਿਕਾਰ ਕਰਦਾ ਹਾਂ, ਪਰ ਉਨ੍ਹਾਂ ਖਿਲਾਫ ਇਕ ਬਹੁਤ ਹੀ ਚੰਗੀ ਰਣਨੀਤੀ ਖਿੱਚੀ ਗਈ ਹੈ ਕਿਉਂਕਿ ਸਾਡੇ ਸਾਰਿਆਂ ਨੂੰ ਇਸ ਗੱਲ ਦਾ ਅੰਦਾਜਾ ਹੈ ਕਿ ਉਹ ਬੱਲੇਬਾਜ਼ ਅਤੇ ਕਪਤਾਨ ਦੇ ਤੌਰ 'ਤੇ ਭਾਰਤੀ ਟੀਮ ਲਈ ਕਿੰਨੇ ਮਹੱਤਵਪੂਰਣ ਹਨ। "
ਕੋਚ ਨੇ ਅੱਗੇ, "ਸਾਨੂੰ ਆਪਣੀ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਹੇਵੇਗਾ। ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਦੌੜਾਂ ਬਣਾਉਣ ਤੋਂ ਰੋਕਣ ਦੇ ਯੋਗ ਹੋਵਾਂਗੇ।"