Monday, November 25, 2024
 
BREAKING NEWS
किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓ

ਚੰਡੀਗੜ੍ਹ / ਮੋਹਾਲੀ

ਰਾਮਗੜ੍ਹੀਆ ਭਾਈਚਾਰਾ ਮੁਹਾਲੀ ਆਗਾਮੀ ਮਿਉਂਸਿਪਲ ਚੋਣਾਂ 2021 ਲਈ ਲਾਮਬੰਦ : ਡਾ. ਸਤਵਿੰਦਰ ਸਿੰਘ ਭੰਵਰਾ

December 15, 2020 06:31 PM

ਭਾਈਚਾਰੇ ਨੂੰ ਰਾਜਨੀਤਿਕ ਤੌਰ ਤੇ ਵੀ ਪ੍ਰਤਿਨਿੱਧਤਾ ਦਵਾਉਣ ਲਈ ਇਕੱਠੇ ਹੋਣਾ ਜ਼ਰੂਰੀ : ਸ੍ਰਪਸਤ ਸ ਦਰਸ਼ਨ ਸਿੰਘ ਕਲਸੀ, ਅਜੀਤ ਸਿੰਘ ਰਨੌਤਾ


ਭਾਈਚਾਰੇ ਦੀ ਮਜ਼ਬੂਤੀ ਲਈ ਹਮੇਸ਼ਾਂ ਕੰਮ ਕਰਦੇ ਰਹਾਂਗੇ : ਜਸਵੰਤ ਸਿੰਘ ਭੁੱਲਰ, ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ


ਰਾਮਗੜ੍ਹੀਆ ਭਾਈਚਾਰੇ ਦੇ ਉਮੀਦਵਾਰਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾਣਗੇ : ਕਰਮ ਸਿੰਘ ਬਬਰਾ ਜਨਰਲ ਸਕੱਤਰ

ਐੱਸ ਏ ਐੱਸ ਨਗਰ  : ਰਾਮਗੜ੍ਹੀਆ ਭਾਈਚਾਰੇ ਦੀ ਇੱਕ ਵਿਸ਼ੇਸ਼ ਮੀਟਿੰਗ ਰਾਮਗੜ੍ਹੀਆ ਭਵਨ ਫੇਜ਼ 3ਬੀ 1, ਮੋਹਾਲੀ ਵਿਖੇ ਰਾਮਗੜ੍ਹੀਆ ਸਭਾ (ਰਜ਼ਿ) ਮੁਹਾਲੀ  ਦੇ ਪ੍ਰਧਾਨ ਸ. ਸਤਵਿੰਦਰ ਸਿੰਘ ਭੰਮਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਭਾਈਚਾਰੇ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਦਿਵਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਇਹ ਇਹ ਵਿਚਾਰਿਆ ਗਿਆ ਕਿ ਭਾਈ ਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਰਾਜਨੀਤਿਕ ਪਾਰਟੀ ਚੋਣ ਲੜਨ ਲਈ ਟਿਕਟ ਦਿੰਦੀ ਹੈ ਤਾਂ ਉਸ ਵਿਅਕਤੀ ਦੀ ਉਸਦੇ ਵਾਰਡ ਵਿੱਚ ਰਾਮਗੜ੍ਹੀਆ ਬਰਾਦਰੀ ਵੱਲੋਂ ਤਨ-ਮਨ ਤੇ ਧਨ ਨਾਲ ਮਦਦ ਕੀਤੀ ਜਾਵੇਗੀ। ਇੱਥੇ ਇਹ ਵੀ ਵਿਚਾਰ ਕੀਤੀ ਗਈ ਕਿ ਜਿੱਥੇ ਭਾਈਚਾਰੇ ਦਾ ਇੱਕ ਵਿਅਕਤੀ ਚੋਣ ਵਿਚ ਖੜ੍ਹਾ ਹੋਵੇਗਾ ਉੱਥੇ ਦੂਸਰਾ ਵਿਅਕਤੀ ਭਾਈਚਾਰੇ ਵਿੱਚੋਂ ਚੋਣਾਂ ਵਿੱਚ ਉਮੀਦਵਾਰ ਨਹੀਂ ਹੋਵੇਗਾ।  ਇੱਥੇ ਇਹ ਵੀ ਵਿਚਾਰ ਕੀਤੀ ਗਈ ਕਿ ਭਾਈਚਾਰੇ ਦਾ ਕੋਈ ਵੀ ਵਿਅਕਤੀ ਜੋ ਚੋਣ ਲੜਨ ਦਾ ਚਾਹਵਾਨ ਹੋਵੇ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਰੱਖਦਾ ਹੋਵੇ, ਉਹ ਰਾਮਗੜ੍ਹੀਆ ਸਭਾ ਨੂੰ ਮਦਦ ਲਈ ਬੇਨਤੀ ਪੱਤਰ ਦੇ ਸਕਦਾ ਹੈ।  ਜਿਸ ਉਪਰ ਪ੍ਰਧਾਨ ਜੀ ਵੱਲੋਂ ਚੋਣ ਮੁੱਦੇ ਤੇ ਬਣਾਈ ਗਈ ਕਮੇਟੀ  ਨਾਲ ਵਿਚਾਰ ਵਟਾਂਦਰੇ ਉਪ੍ਰੰਤ ਉਸ ਉਮੀਦਵਾਰ ਦੀ ਯੋਗਤਾ ਅਨੁਸਾਰ ਪੂਰਨ ਤੌਰ 'ਤੇ ਮਦਦ ਕੀਤੀ ਜਾਵੇਗੀ। ਇਸ ਮੌਕੇ ਸ੍ਰਪਸਤ ਸ ਦਰਸ਼ਨ ਸਿੰਘ ਕਲਸੀ ਨੇ ਸੰਬੋਧਨ  ਕਰਦੇ ਹੋਏ ਕਿਹਾ ਕਿ ਭਾਈਚਾਰੇ ਨੂੰ ਇੱਕ ਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਭਾਈਚਾਰੇ ਦੀ ਆਨ-ਬਾਨ-ਸ਼ਾਨ ਨੂੰ ਕਾਇਮ ਰੱਖਣ ਲਈ ਸੰਗਠਿਤ ਹੋਣ ਲਈ ਸੁਝਾਅ ਦਿੱਤੇ।
ਸਰਪ੍ਰਸਤ ਸ. ਅਜੀਤ ਸਿੰਘ ਰਨੌਤਾ, ਸ. ਜਸਵੰਤ ਸਿੰਘ ਭੁੱਲਰ, ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ ਅਤੇ ਸ. ਪਵਿੱਤਰ ਸਿੰਘ ਵਿਰਦੀ, ਪ੍ਰਧਾਨ ਕੰਜਿਊਮਰ ਪ੍ਰੋਟੈਕਸ਼ਨ ਫੋਰਮ, ਮੋਹਾਲੀ ਨੇ ਸੁਝਾਅ ਦਿੱਤੇ ਕਿ ਸਾਡੇ ਭਾਈਚਾਰੇ ਵਿੱਚ ਕਿਰਤ-ਵਿਰਤ, ਦੇਸ਼ ਕੌਮ ਅਤੇ ਸਮਾਜ ਦੀ ਸੇਵਾ ਕਰਨ ਦਾ ਜਜਬਾ ਮੁੱਢ ਤੋਂ ਹੀ ਹੈ। ਇਸ ਲਈ ਅਜਿਹੇ ਮੌਕੇ ਤੇ ਤਨਦੇਹੀ ਅਤੇ ਭਰੋਸੇ ਨਾਲ ਇਕਮੁੱਠ ਹੋ ਕੇ ਆਪਣਾ ਬਣਦਾ ਹਿੱਸਾ ਪਾ ਕੇ ਹਰ ਤਰ੍ਹਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਇਸ ਮੌਕੇ ਤੇ ਸ. ਜਸਪਾਲ ਸਿੰਘ ਵਿਰਕ, ਸਾਬਕਾ ਪ੍ਰਧਾਨ, ਰਾਮਗੜ੍ਹੀਆ ਸਭਾ, ਚੰਡੀਗੜ੍ਹ, ਸ੍ਰੀ ਮਾਤਾ ਰਾਮ ਧੀਮਾਨ ਪ੍ਰਧਾਨ, ਰਾਮਗੜ੍ਹੀਆ ਵਿਸ਼ਵਕਰਮਾ ਸਮਾਜ ਪੰਜਾਬ, ਸ. ਲਖਬੀਰ ਸਿੰਘ ਹੂੰਜਣ ਅਤੇ ਸ. ਰਵਿੰਦਰ ਸਿੰਘ ਨਾਗੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਪ੍ਰਸ਼ਾਸਨਿਕ ਪ੍ਰਬੰਧਾਂ ਵਿੱਚ ਆਪਣੇ ਭਾਈਚਾਰੇ ਦੇ ਭਰਾਵਾਂ ਨੂੰ ਵੱਧ ਤੋਂ ਵੱਧ ਪ੍ਰਤਿਨਿੱਧਤਾ ਦਿਵਾ ਕੇ, ਭਾਈਚਾਰੇ ਨੂੰ ਮਜਬੂਤ ਬਣਾਉਣ ਵੱਲ ਵਧਣਾ ਚਾਹੀਦਾ ਹੈ।
ਮੰਚ ਤੇ ਬੈਠੇ ਸ. ਨਰਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਪ੍ਰਦੀਪ ਸਿੰਘ ਭਾਰਜ - ਪ੍ਰਧਾਨ ਭਾਈ ਲਾਲੋ ਸਹਿਕਾਰੀ ਸਭਾ, ਸ. ਗੁਰਚਰਨ ਸਿੰਘ ਨੰਨੜ੍ਹਾ-ਜਨਰਲ ਸਕੱਤਰ, ਰਾਮਗੜ੍ਹੀਆ ਸਭਾ ਚੰਡੀਗੜ੍ਹ ਨੇ ਵੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਚੋਣ ਮੁੱਦੇ ਤੇ ਕੀਤੇ ਵਿਚਾਰਾਂ ਨੂੰ ਅਮਲੀ ਰੂਪ ਵਿੱਚ ਸਵੀਕਾਰਦਿਆਂ ਹੋਇਆਂ ਆਉਣ ਵਾਲੇ ਸਮੇਂ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਰਾਮਗੜ੍ਹੀਆ ਸਭਾ ਮੋਹਾਲੀ ਦੇ ਬਾਨੀ ਪ੍ਰਧਾਨ ਸ. ਸਵਰਨ ਸਿੰਘ ਚੰਨੀ ਅਤੇ ਹੋਰ ਆਏ ਹੋਏ ਪਤਵੰਤੇ ਸਰੋਤਿਆਂ ਨੇ ਆਪੋ ਆਪਣੇ ਵਿਚਾਰ ਰੱਖਦੇ ਹੋਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਅੰਤ ਵਿੱਚ ਸ. ਮਨਜੀਤ ਸਿੰਘ ਮਾਨ ਨੇ ਹਾਜ਼ਰ ਸਾਰੇ ਭਾਈਚਾਰੇ ਦੇ ਪਤਵੰਤਿਆ ਨੂੰ ਇਸ ਮੁੱਦੇ ਤੇ ਇਕੱਠੇ ਹੋ ਕੇ ਦਿੱਤੇ ਵਿਚਾਰਾਂ ਲਈ, ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਇੱਕਮੁੱਠ ਹੋ ਕੇ ਇਸ ਚੋਣ ਵਿੱਚ ਭਾਈਚਾਰੇ ਦੇ ਉਮੀਦਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਸਾਰੇ ਭਾਈਚਾਰੇ ਤੋਂ ਇਸ ਮੁੱਦੇ ਤੇ ਪੂਰਨ ਸਹਿਯੋਗ ਦੀ ਆਸ ਕਰਦੇ ਹੋਏ ਮੀਟਿੰਗ ਦੀ ਸਮਾਪਤੀ ਕੀਤੀ ਗਈ।
ਇਸ ਮੌਕੇ ਤੇ ਹਰਚਰਨ ਸਿੰਘ ਖਜਾਨਚੀ, ਦਵਿੰਦਰ ਸਿੰਘ ਵਿਰਕ, ਦਵਿੰਦਰ ਸਿੰਘ ਨੰਨੜ੍ਹਾ, ਹਰਬਿੰਦਰ ਸਿੰਘ ਰਨੌਤਾ, ਬਿਕਰਮਜੀਤ ਸਿੰਘ ਹੂੰਜਣ, ਬਲਵਿੰਦਰ ਸਿੰਘ ਹੂੰਜਣ, ਮੇਜਰ ਸਿੰਘ ਭੁੱਲਰ, ਭੁਪਿੰਦਰ ਸਿੰਘ ਮੁੱਧੜ, ਬਲਬੀਰ ਸਿੰਘ ਭੰਵਰਾ, ਗੁਰਮੁਖ ਸਿੰਘ ਸੋਹਲ ਸਾਬਕਾ ਐੱਮ ਸੀ, ਜਸਬੀਰ ਸਿੰਘ ਮਣਕੂ ਸਾਬਕਾ ਐੱਮ ਸੀ, ਗੁਰਮੀਤ ਸਿੰਘ, ਬਲਬੀਰ ਸਿੰਘ ਰੂਪਰਾਹ, ਅਮਰਜੀਤ ਸਿੰਘ ਓਸਾਹਨ, ਸਰਦੂਲ ਸਿੰਘ ਭੂਈ, ਪ੍ਰੀਤਮ ਸਿੰਘ ਗਿੱਲ, ਦਲਜੀਤ ਸਿੰਘ ਨਾਗੀ, ਅਮਰਜੀਤ ਸਿੰਘ ਵਿਰਦੀ, ਜਸਪਾਲ ਸਿੰਘ ਸਲੈਚ, ਤੇਜਿੰਦਰ ਸਿੰਘ ਸਲੈਚ, ਤੇਜਿੰਦਰ ਸਿੰਘ ਸਭਰਵਾਲ, ਇੰਦਰਜੀਤ ਸਿੰਘ ਖੋਖਰ, ਬਲਜੀਤ ਸਿੰਘ ਜੰਡੂ, ਮਦਨ ਸਿੰੰਘ, ਤਰਸੇਮ ਸਿੰਘ ਖੋਖਰ, ਮਨਜੀਤ ਸਿੰਘ ਲੋਟੇ, ਰਜਿੰਦਰ ਸਿੰਘ ਭੰਵਰਾ, ਗੁਰਚਰਨ ਸਿੰਘ ਭੰਵਰਾ, ਭੁਪਿੰਦਰ ਸਿੰਘ ਚਾਨਾ, ਕੁਲਵੰਤ ਸਿੰਘ ਵਿਰਕ, ਸੁਰਜੀਤ ਸਿੰਘ ਮਠਾੜੂ, ਗੁਰਬਖਸ਼ ਸਿੰਘ ਜੰਡੂ, ਪਿਆਰਾ ਸਿੰਘ, ਬਲਵਿੰਦਰ ਸਿੰਘ ਟੋਹੜਾ, ਮਨਜੀਤ ਸਿੰਘ ਬਾਹੜਾ ਅਤੇ ਸ. ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰਾ ਹਾਜਰ ਸੀ। ਸਟੇਜ਼ ਸਕੱਤਰ ਦੀ ਸੇਵਾ ਨੂੰ ਜਨਰਲ ਸਕੱਤਰ ਸ. ਕਰਮ ਸਿੰਘ ਬਬਰਾ ਵੱਲੋਂ ਬਾਖੂਬੀ ਨਾਲ ਨਿਭਾਇਆ ਗਿਆ ਅਤੇ ਇਸ ਦੀ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਸ. ਕਰਮ ਸਿੰਘ ਬਬਰਾ ਵੱਲੋਂ ਸਮੂਹ ਪ੍ਰੈੱਸ ਨੂੰ ਦਿੱਤੀ ਗਈ।

 

Have something to say? Post your comment

Subscribe