15 ਦਿਨਾਂ ਬਾਅਦ ਘਰ ਧੀ ਦਾ ਰੱਖਿਆ ਵਿਆਹ
ਮਾਨਸਾ : ਜ਼ਮੀਨੀ ਝਗੜੇ 'ਤੇ ਪੁਲਿਸ ਤੋਂ ਪ੍ਰੇਸ਼ਾਨ ਹੋ ਕੇ 50 ਸਾਲਾ ਕਿਸਾਨ ਨੇ ਪੁਲਿਸ ਦੀ ਹਾਜ਼ਰੀ ਵਿੱਚ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਸਣੇ ਪਰਿਵਾਰ ਨੇ ਕਿਸਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਕਿਸਾਨ ਬੋਘ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਸਪਤਾਲ ਇਲਾਜ ਅਧੀਨ ਪਿੰਡ ਆਲਮਪੁਰ ਵਾਸੀ ਕਿਸਾਨ ਬੋਘ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਜ਼ਮੀਨ ਦੀ ਖਰੀਦੋ ਫਰੋਖਤ ਦੇ ਮਾਮਲੇ 'ਚ ਦਰਸ਼ਨ ਸਿੰਘ ਭਾਦੜਾ ਨਾਲ ਝਗੜਾ ਚੱਲ ਰਿਹਾ ਸੀ। ਜਿਸ ਦੀ ਅਸੀਂ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਸੋਮਵਾਰ ਨੂੰ ਜਦ ਜ਼ਮੀਨ ਵਾਹੁਣ ਲੱਗੇ ਤਾਂ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਉਥੇ ਪਹੁੰਚਿਆ ਤੇ ਪੁਲਿਸ ਨੇ ਸਾਨੂੰ ਰੋਕ ਦਿੱਤਾ।ਜਿਸ ਤੋਂ ਤੰਗ ਹੋ ਕੇ ਬੋਘ ਸਿੰਘ ਨੇ ਪੁਲਿਸ ਦੀ ਮੌਜੂਦਗੀ 'ਚ ਜ਼ਹਿਰ ਪੀ ਲਿਆ। DSP ਬੁਢਲਾਡਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।