Friday, November 22, 2024
 

ਸੰਸਾਰ

ਕਾਬਲੀਅਤ : ਪੰਜਾਬੀ ਨੌਜਵਾਨ ਲਗਾਤਾਰ ਨਿਊਜ਼ੀਲੈਂਡ ਪੁਲਿਸ ਵਿਚ ਹੋ ਰਹੇ ਹਨ ਭਰਤੀ

December 14, 2020 12:44 PM

ਆਕਲੈਂਡ, : ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੀ ਜਿੱਤ ਦੇ ਝੰਡੇ ਗੱਡਦੇ ਜਾਂਦੇ ਹਨ। ਇਸੇ ਲੜੀ ਵਿਚ ਇਕ ਕਦਮ ਹੋਰ ਪੁੱਟਦਿਆਂ ਪੰਜਾਬ ਦੇ ਨੌਜਵਾਨ ਆਪਣੀ ਕਾਬਲੀਅਤ ਦੇ ਦਮ ਉਤੇ ਵਿਦੇਸ਼ਾਂ ਵਿਚ ਕਾਮਯਾਬ ਹੋ ਰਹੇ ਹਨ। ਖ਼ਾਸ ਕਰ ਕੇ ਨਿਊਜ਼ੀਲੈਂਡ ਵਿਚ ਪੰਜਾਬੀ ਨੌਜਵਾਨ ਪੁਲਿਸ ਵਿਚ ਭਰਤੀ ਹੋ ਰਹੇ ਹਨ। ਵਿਦੇਸ਼ੀ ਮੁਲਕਾਂ ਵਿਚ ਪੜ੍ਹਨ ਆਉਣਾ, ਪਾਸ ਹੋਣਾ, ਛੋਟੀਆਂ ਨੌਕਰੀਆਂ ਤੋਂ ਸ਼ੁਰੂ ਕਰਨਾ ਅਤੇ ਪੁਲਿਸ ਅਫ਼ਸਰ ਬਨਣ ਤਕ ਦਾ ਸਫ਼ਰ ਤੈਅ ਕਰਨਾ ਅਪਣੇ-ਆਪ ਵਿਚ ਇਕ ਪ੍ਰਾਪਤੀ ਹੈ। ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਦੋ ਹੋਰ ਪੰਜਾਬੀ ਨੌਜਵਾਨ ਸ. ਜੋਧ ਸਿੰਘ ਅਤੇ ਸ. ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਹੋ ਗਏ ਹਨ।
ਇਹ ਹਨ ਸ. ਜੋਧ ਸਿੰਘ: ਪਿੰਡ ਧੀਣਾ ਜ਼ਿਲ੍ਹਾ ਜਲੰਧਰ ਦਾ ਜੰਮਪਲ, ਅਪਣੇ ਮਾਪਿਆਂ ਸ. ਹਰਭਜਨ ਸਿੰਘ ਅਤੇ ਸ਼੍ਰੀਮਤੀ ਦਲਵੀਰ ਕੌਰ ਦਾ ਇਹ ਹੋਣਹਾਰ ਪੁੱਤਰ ਸਾਲ 2009 ਵਿਚ ਇਥੇ ਪੜ੍ਹਨ ਆਇਆ ਸੀ। ਬਿਜ਼ਨਸ ਲੈਵਲ-7 ਦੀ ਪੜ੍ਹਾਈ ਪੂਰੀ ਕੀਤੀ, ਕੁਨਿਊਨਿਟੀ ਸੁਪੋਰਟ ਵਰਕਰ ਦੀ ਨੌਕਰੀ ਕੀਤੀ ਪਰ ਪੁਲਿਸ ਦੇ ਵਿਚ ਜਾਣ ਦਾ ਇਕ ਸੁਪਨਾ ਸੀ ਜਿਸ ਨੂੰ ਉਸਨੇ ਪੱਕੇ ਹੋਣ ਬਾਅਦ ਕਰ ਲਿਆ। ਤਿੰਨ ਵਾਰ ਇਸ ਨੌਜਵਾਨ ਦੀ ਰੈਜੀਡੈਂਸੀ ਲੱਗਣ ਤੋਂ ਜਵਾਬ ਮਿਲਿਆ ਪਰ ਹਾਰ ਨਹੀਂ ਮੰਨੀ, ਕੋਰਟ ਕਚਹਿਰੀ ਤਕ ਗਿਆ ਆਖਿਰ ਪੱਕੀ ਰੈਜੀਡੈਂਸੀ ਲੈ ਲਈ। ਪੁਲਿਸ ਦੇ ਟ੍ਰੇਨਿੰਗ ਵਿੰਗ 342 ਦੇ ਵਿਚ ਇਸ ਨੇ ਪਾਸਿੰਗ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਨੌਜਵਾਨ ਕਾਊਂਟੀਜ਼ ਮੈਨੁਕਾਓ ਪੁਲਿਸ ਖੇਤਰ ਵਿਚ ਦਸਤਾਰਧਾਰੀ ਪੁਲਿਸ ਅਫ਼ਸਰ ਵਜੋਂ ਨੀਲੀ ਵਰਦੀ ਦੇ ਵਿਚ ਨੌਕਰੀ ਕਰਦਾ ਨਜ਼ਰ ਆਵੇਗਾ। ਇਸ ਵੇਲੇ ਇਹ ਨੌਜਵਾਨ ਅਪਣੀ ਧਰਮਪਤਨੀ ਅਤੇ 5 ਮਹੀਨਿਆਂ ਦੀ ਬੱਚੀ ਨਾਲ ਇਥੇ ਵਧੀਆ ਜ਼ਿੰਦਗੀ ਜੀਅ ਰਿਹਾ ਹੈ। ਇਸਦੇ ਪਿਤਾ ਵੀ ਸੇਵਾਮੁਕਤ ਫ਼ੌਜੀ ਅਧਿਕਾਰੀ ਹਨ।
ਇਹ ਹਨ ਗੁਰਦੀਪ ਸਿੰਘ: ਪਿੰਡ ਸਜਾਵਲਪੁਰ ਜ਼ਿਲ੍ਹਾ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦਾ ਜੰਮਪਲ ਅਤੇ ਮਾਪਿਆਂ ਸ. ਕਰਮ ਸਿੰਘ ਅਤੇ ਸ਼੍ਰੀਮਤੀ ਪਰਮਜੀਤ ਕੌਰ ਦਾ ਇਹ ਹੋਣਹਾਰ ਪੁੱਤਰ 2011 ਦੇ ਵਿਚ ਇਥੇ ਪੜ੍ਹਨ ਆਇਆ ਸੀ। ਬਿਜ਼ਨਸ ਲੈਵਲ5-6 ਦੀ ਪੜ੍ਹਾਈ ਬਾਅਦ ਇਸਨੇ ਵੀ ਜਿੱਥੇ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ ਉਥੇ ਏਅਰਕੋਨ ਅਤੇ ਰੈਫ਼ਰੀਜਰੇਟਰ ਦੀ ਹੋਰ ਪੜ੍ਹਾਈ ਕਰਨੀ ਸ਼ੁਰੂ ਕਰ ਦਿਤੀ। ਪੜ੍ਹਾਈ ਦੇ ਨਾਲੋ-ਨਾਲ ਇਸਨੇ ਪੁਲਿਸ ਦੇ ਵਿਚ ਜਾਣ ਦਾ ਮਨ ਬਣਾਇਆ ਹੋਇਆ ਸੀ ਅਤੇ ਨਾਲੋ-ਨਾਲ ਇਸਦੀ ਤਿਆਰੀ ਕਰਦਾ ਰਿਹਾ। ਪੁਲਿਸ ਵਿਚ ਇਸਨੇ ਅਪਣੀ ਅਰਜ਼ੀ ਦਿਤੀ ਅਤੇ ਟ੍ਰੇਨਿੰਗ ਹੋਣ ਉਪਰੰਤ ਇਸ ਨੌਜਵਾਨ ਨੇ ਵੀ ਪਿਛਲੇ ਦਿਨੀਂ ਪਾਸਿੰਗ ਪ੍ਰੇਡ ਰਾਹੀਂ ਸਫਲਤਾ ਪ੍ਰਾਪਤ ਕਰਨ ਲਈ। ਇਹ ਨੌਜਵਾਨ ਵੀ ਅਗਲੇ ਕੁਝ ਦਿਨਾਂ ਦੇ ਵਿਚ ਮੈਨੁਕਾਓ ਪੁਲਿਸ ਖੇਤਰ ਵਿਚ ਨੌਕਰੀ ਕਰਦਾ ਨਜ਼ਰ ਆਵੇਗਾ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe