ਨਵੀਂ ਦਿੱਲੀ : ਆਪਣੀ ਰਵਾਇਤ ਮੁਤਾਬਕ ਖਾਲਸਾ ਏਡ ਕਿਸਾਨਾਂ ਲਈ ਡਟ ਚੁੱਕੀ ਹੈ। ਜਿਵੇ ਅਸੀ ਸਾਰੇ ਜਾਣਕੇ ਹਾਂ ਕਿ ਖਾਲਸਾ ਏਡ ਦੁਨੀਆ ਦੇ ਹਰ ਕੋਨੇ ਵਿਚ ਜਾ ਕੇ ਲੋੜਵੰਦੀ ਦੀ ਮਦਦ ਕਰਦੀ ਹੈ ਇਸੇ ਲੜੀ ਵਿਚ ਹੁਣ ਖਾਲਸਾ ਏਡ ਦੀ ਟੀਮ ਦਿੱਲੀ ਵਿਖੇ ਸੰਘਰਸੀ ਕਿਸਾਨਾਂ ਨਾਲ ਆ ਖਲੋਤੀ ਹੈ। ਖ਼ਾਲਸਾ ਏਡ ਨੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਬਜ਼ੁਰਗਾਂ ਲਈ ਮੁਫ਼ਤ ਮਸਾਜ ਸੇਵਾ ਸ਼ੁਰੂ ਕੀਤੀ ਹੈ, ਜਿਸ ਲਈ ਸੰਸਥਾ ਵਲੋਂ ਕਈ ਮਸ਼ੀਨਾਂ ਲਗਾਈਆਂ ਗਈਆਂ ਹਨ। ਮੋਰਚੇ ਵਿਚ ਸ਼ਾਮਲ ਬਜ਼ੁਰਗ ਬੀਬੀਆਂ ਵੀ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ। ਖ਼ਾਲਸਾ ਏਡ ਇੰਡੀਆ ਟੀਮ ਨੇ ਦਿੱਲੀ ਵਿਚ ਕਿਸਾਨਾਂ ਲਈ ਪੈਰਾਂ ਅਤੇ ਲੱਤਾਂ ਦੀ ਮਾਲਸ਼ ਮਸ਼ੀਨ ਸਥਾਪਤ ਕੀਤੀ ਹੈ।
ਇਹ ਵੀ ਪੜ੍ਹੋ : Farmers Protest : ਧਰਮਿੰਦਰ ਨੇ ਕਹੀ ਕੇਂਦਰ ਨੂੰ ਇਹ ਗੱਲ
ਦਸ ਦਈਏ ਕਿ ਅਪਣੇ ਹੱਕਾਂ ਲਈ ਡਟੇ ਕਿਸਾਨਾਂ ਦੀ ਸੇਵਾ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਤੰਦਰੁਸਤ ਰਹਿ ਕੇ ਇਹ ਜੰਗ ਜਾਰੀ ਰੱਖ ਸਕਣ। ਬੀਤੇ ਦਿਨੀਂ ਖ਼ਾਲਸਾ ਏਡ ਨੇ ਕਿਸਾਨਾਂ ਦੀ ਸੁਰੱਖਿਆ ਦੇ ਮਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਰੱਖਣ ਲਈ ਅੰਦੋਲਨ ਵਾਲੀਆਂ ਥਾਵਾਂ 'ਤੇ ਅੱਗ ਬੁਝਾਉ ਉਪਕਰਨ ਵੰਡੇ। ਖ਼ਾਲਸਾ ਏਡ ਵਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਦਿੱਲੀ ਮੋਰਚੇ ਦੌਰਾਨ ਖ਼ਾਲਸਾ ਏਡ ਵਲੋਂ ਕਿਸਾਨਾਂ ਦੀ ਹਰ ਜ਼ਰੂਰਤ ਦਾ ਖਿਆਲ ਰਖਿਆ ਜਾ ਰਿਹਾ ਹੈ। ਖ਼ਾਲਸਾ ਏਡ ਨੇ ਕੁੰਡਲੀ ਬਾਰਡਰ ਵਿਖੇ ਖਾਣ-ਪੀਣ ਅਤੇ ਦਵਾਈਆਂ ਸਮੇਤ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਵੱਡੇ ਸਟਾਲ ਬਣਾਏ ਹੋਏ ਹਨ।