ਗੋਰਖਪੁਰ/ਦੇਵਰੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਰਾਜ਼ਯੋਗ ਫੋਟੋ ਇਕ ਵਰਗ ਵਿਸ਼ੇਸ਼ ਦੇ ਨੌਜਵਾਨ ਵੱਲੋਂ ਦੇਵਰੀਆ ਵਿਚ ਸੋਸ਼ਲ ਮੀਡੀਆ 'ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਹਿੰਦੂ ਯੁਵਾ ਵਾਹਿਨੀ (ਹਿਯੁਵਾ) ਵਰਕਰਾਂ ਵਿਚ ਰੋਸ ਹੈ।
ਜ਼ਿਲ੍ਹਾ ਮੰਤਰੀ ਅਰੁਣ ਕੁਮਾਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਸੋਮਵਾਰ ਨੂੰ ਜ਼ਰੂਰੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਮਾਮਲੇ ਦੀ ਖੋਜਬੀਣ ਵਿਚ ਜੁਟ ਗਈ ਹੈ। ਹਾਲਾਂਕਿ, ਦੇਰ ਸ਼ਾਮ ਤਕ ਇਸ ਮਾਮਲੇ 'ਚ ਮੁਕੱਦਮੇ ਦੀ ਕਾਰਵਾਈ ਨਹੀਂ ਹੋ ਸਕੀ ਸੀ। ਨੌਜਵਾਨ ਲਾਰ ਥਾਣਾ ਇਲਾਕੇ ਦਾ ਰਹਿਣ ਵਾਲਾ ਹੈ। ਥਾਣਾ ਇੰਚਾਰਜ ਵਿਜੈ ਸਿੰਘ ਗੌੜ ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ। ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਮੁਕੱਦਮਾ ਰਜਿਸਟਰਡ ਕਰ ਲਿਆ ਜਾਵੇਗਾ।