Saturday, November 23, 2024
 

ਰਾਸ਼ਟਰੀ

ਜ਼ਮੀਨ ਦੀ ਖੁਦਾਈ ਚੋਂ ਨਿਕਲਿਆ 60 ਲੱਖ ਰੁਪਏ ਦਾ ਹੀਰਾ

December 07, 2020 04:15 PM

ਭੋਪਾਲ : ਮੱਧ ਪ੍ਰਦੇਸ਼ ਦਾ ਇਕ ਕਿਸਾਨ ਜ਼ਮੀਨ ਵਿਚੋਂ ਹੀਰਾ ਮਿਲਣ ਨਾਲ ਰਾਤੋ ਰਾਤ ਕਰੋੜਪਤੀ ਬਣ ਗਿਆ। 45 ਸਾਲ ਦੇ ਲਖਨ ਯਾਦਵ ਨੂੰ 10 * 10 ਦੇ ਛੋਟੇ ਫਾਰਮ ਵਿਚ ਖੁਦਾਈ ਕਰਦੇ ਸਮੇਂ ਇਕ ਹੀਰਾ ਮਿਲਿਆ। ਲੱਖਨ ਨੇ ਇਸ ਫਾਰਮ ਨੂੰ 200 ਰੁਪਏ ਵਿੱਚ ਲੀਜ਼ ‘ਤੇ ਲਿਆ ਸੀ ਅਤੇ ਇਸ ਵਿੱਚ ਮਿਲੇ ਹੀਰੇ ਦੀ ਕੀਮਤ 60 ਲੱਖ ਰੁਪਏ ਰੱਖੀ ਗਈ ਹੈ।

ਮਾਮੂਲੀ ਪੱਥਰ 14.98 ਕੈਰੇਟ ਦਾ ਹੀਰਾ ਨਿਕਲਿਆ

ਖ਼ਬਰ ਅਨੁਸਾਰ, ਆਪਣੇ ਖੇਤ ਵਿਚ ਖੁਦਾਈ ਕਰਦਿਆਂ ਮੱਧ ਪ੍ਰਦੇਸ਼ ਦੇ ਲਖਨ ਯਾਦਵ ਨੂੰ ਇਕ ਪੱਥਰ ਮਿਲਿਆ। ਸ਼ੁਰੂ ਵਿਚ ਉਨ੍ਹਾਂ ਨੂੰ ਇਹ ਪੱਥਰ ਆਮ ਪੱਥਰਾਂ ਤੋਂ ਵੱਖਰਾ ਲੱਗਿਆ। ਜਾਂਚ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਪੱਥਰ ਅਸਲ ਵਿੱਚ ਇੱਕ ਆਮ ਪੱਥਰ ਨਹੀਂ ਬਲਕਿ ਇੱਕ 14.98 ਕੈਰੇਟ ਦਾ ਹੀਰਾ ਸੀ। ਸ਼ਨੀਵਾਰ ਨੂੰ ਨਿਲਾਮੀ ਵਿਚ ਇਸ ਦੀ ਕੀਮਤ 60 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।

 

Have something to say? Post your comment

 
 
 
 
 
Subscribe