ਕੈਨਬਰਾ : ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨਡੇ ਅਤੇ T -20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਵਾਰਨਰ ਦੀ ਜਗ੍ਹਾ ਡੀ ਆਰਕੀ ਸ਼ਾਰਟ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸੇ ਸਮੇਂ, ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਕੰਮ ਦੇ ਭਾਰ ਕਾਰਨ ਆਰਾਮ ਦਿੱਤਾ ਗਿਆ ਹੈ। ਡੇਵਿਡ ਵਾਰਨਰ ਭਾਰਤ ਖ਼ਿਲਾਫ਼ ਹੋਣ ਵਾਲੇ ਤੀਸਰੇ ਇਕ ਰੋਜ਼ ਮੈਚ ਲਈ ਆਪਣੀ ਸੱਟ ਤੋਂ ਉਭਰ ਨਹੀਂ ਪਾਉਣਗੇ।
ਇਹ ਵੀ ਪੜ੍ਹੋ : ਫ਼ਿਲਮ 'ਬੈੱਲ ਬੋਟਮ' ਦੇ ਕਾਸਟਿੰਗ ਨਿਰਦੇਸ਼ਕ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਹੇਠ ਮਾਮਲਾ ਦਰਜ
ਐਤਵਾਰ 29 ਨਵੰਬਰ ਨੂੰ ਸਿਡਨੀ 'ਚ ਖੇਡੇ ਗਏ ਦੂਸਰੇ ਵਨ ਡੇਅ ਮੈਚ 'ਚ ਉਨ੍ਹਾਂ ਨੂੰ ਫੀਲਡਿੰਗ ਕਰਦੇ ਸਮੇਂ ਸੱਟ ਲੱਗੀ ਸੀ। ਦੂਸਰੇ ਵਨ ਡੇਅ ਮੈਚ 'ਚ ਮੇਜ਼ਬਾਨ ਟੀਮ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ ਸੀ, ਜਦੋਂ ਸਲਾਮੀ ਬੱਲੇਬਾਜ਼ ਵਾਰਨਰ ਨੂੰ ਗ੍ਰੋਈਨ ਦੀ ਸੱਟ 'ਚੋਂ ਲੰਘਣਾ ਪਿਆ ਅਤੇ ਉਹ ਲੰਗੜਾਉਂਦੇ ਹੋਏ ਮੈਦਾਨ 'ਚੋਂ ਬਾਹਰ ਗਏ। ਇਸ 'ਤੇ ਮੈਚ ਤੋਂ ਬਾਅਦ ਕੇਐੱਲ ਰਾਹੁਲ ਨੇ ਕਿਹਾ, 'ਸਾਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ। ਇਹ ਚੰਗਾ ਹੋਵੇਗਾ, ਜੇਕਰ ਉਹ ਲੰਬੇ ਸਮੇਂ ਲਈ ਜ਼ਖ਼ਮੀ ਰਹੇ। ਉਹ ਉਨ੍ਹਾਂ ਦੇ ਮੁੱਖ ਬੱਲੇਬਾਜ਼ ਹਨ। ਕਿਸੇ ਲਈ ਅਜਿਹੀ ਦੁਆ ਕਰਨਾ ਚੰਗਾ ਨਹੀਂ, ਪਰ ਟੀਮ ਲਈ ਇਹ ਚੰਗਾ ਹੋਵੇਗਾ। ਜੇਕਰ ਉਨ੍ਹਾਂ ਦੀ ਸੱਟ ਲੰਬੇ ਸਮੇਂ ਤਕ ਰਹਿੰਦੀ ਹੈ ਤਾਂ ਇਹ ਸਾਡੀ ਟੀਮ ਲਈ ਚੰਗਾ ਰਹੇਗਾ।