ਚੰਡੀਗੜ੍ਹ : ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4800 ਤੋਂ ਪਾਰ ਹੋ ਗਈ ਹੈ। ਸੋਮਵਾਰ ਦੇ ਦਿਨ 27 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ 'ਤੇ 554 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸਦੇ ਇਲਾਵਾ 572 ਮਰੀਜ਼ ਠੀਕ ਵੀ ਹੋਏ ਹਨ। ਅੱਜ ਮਰਨ ਵਾਲਿਆਂ 'ਚ ਅੰਮ੍ਰਿਤਸਰ 8, ਜਲੰਧਰ 6, ਪਟਿਆਲਾ 3, ਹੁਸ਼ਿਆਰਪੁਰ 2, ਪਠਾਨਕੋਟ 2, ਰੋਪੜ 2, ਫਰੀਦਕੋਟ 1, ਗੁਰਦਾਸਪੁਰ 1, ਲੁਧਿਆਣਾ ਤੋਂ 1 ਸ਼ਾਮਿਲ ਹਨ। ਹੁਣ ਤੱਕ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦਾ ਅੰਕੜਾ 1 ਲੱਖ 39 ਹਜ਼ਾਰ 442 ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 52 ਹਜ਼ਾਰ 091 ਹੋ ਗਿਆ ਹੈ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 31 ਲੱਖ 93 ਹਜ਼ਾਰ 166 (31, 93, 166) ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 7842 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 150 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 14 ਵੈਂਟੀਲੇਟਰ 'ਤੇ ਹਨ। ਪੂਰੇ ਪੰਜਾਬ 'ਚੋਂ ਹੁਣ ਤੱਕ 4807 ਮਰੀਜ਼ ਦਮ ਤੋੜ ਗਏ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਆਈਸੀਯੂ 'ਤੇ ਵੈਂਟੀਲੇਟਰ 'ਤੇ ਪਾਏ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ। ਪੂਰੇ ਪੰਜਾਬ ਵਿੱਚੋਂ ਅੱਜ 11 ਹਜ਼ਾਰ 393 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।