Friday, November 22, 2024
 

ਚੰਡੀਗੜ੍ਹ / ਮੋਹਾਲੀ

ਸਕੂਲ ਕੈਂਪਸ ਦਾ ਨਿਰੀਖਣ,ਹਸਪਤਾਲ ਦੇ ਵਿਸਥਾਰ ਨੂੰ ਦਿੱਤੀ ਹਰੀ ਝੰਡੀ

November 30, 2020 04:19 PM

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਅੱਜ ਗੁਰੂਗ੍ਰਾਮ ਤੋਂ ਹਿਸਾਰ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਹਿਰ ਦੇ ਵਿਚੋਂ-ਵਿਚ ਸਥਿਤ ਪੁਰਾਣੇ ਨਾਗਰਿਕ ਹਸਪਤਾਲ ਦੇ ਵਿਸਥਾਰ ਦੇ ਲਈ ਨਾਲ ਲਗਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ (ਬਾਲ) ਦਾ ਨਿਰੀਖਣ ਕੀਤਾ|
ਵਰਨਣਯੋਗ ਹੈ ਕਿ ਪੁਰਾਣੇ ਨਾਗਰਿਕ ਹਸਪਤਾਲ ਭਵਨ ਦਾ ਵਿਸਥਾਰ ਕਰ ਕੇ ਉਸ ਦੀ ਸਮਰੱਥਾ ਵਧਾ ਕੇ 500 ਬੈਡ ਕਰਨਾ ਪ੍ਰਸਤਾਵਿਤ ਹੈ,  ਜਿਸ ਦੇ ਲਈ ਨਾਲ ਲਗਦੇ ਸਰਕਾਰੀ ਸਕੂਲ ਦੀ ਜੀਮਨ ਦਾ ਕੁੱਝ ਹਿੱਸਾ ਸਿਖਿਆ ਵਿਭਾਗ ਤੋਂ ਸਿਹਤ ਵਿਭਾਗ ਨੂੰ ਟ੍ਰਾਂਸਫਰ ਕੀਤਾ ਜਾਣਾ ਹੈਮੁੱਖ ਮੰਤਰੀ ਨੇ ਅੱਜ ਸੀਨੀਅਰ ਅਧਿਕਾਰੀਆਂ ਦੇ ਨਾਲ ਸਕੂਲ ਪਰਿਸਰ ਦਾ ਨਿਰੀਖਣ ਕਰਦੇ ਹੋਏ ਹਸਪਤਾਲ ਦੇ ਵਿਸਥਾਰ ਨੂੰ ਹਰੀ ਝੰਡੀ ਦਿੱਤੀਇਸ ਦੌਰਾਨ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਸਿਖਿਆ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ|
ਨਾਗਰਿਕ ਹਸਪਤਾਲ ਭਵਨ ਦੇ ਵਿਸਥਾਰ ਦੇ ਬਾਰੇ ਵਿਚ ਚਰਚਾ ਕਰਦੇ ਹੋਏ ਅੱਜ ਇਹ ਫੈਸਲਾ ਕੀਤਾ ਗਿਆ ਕਿ ਸਕੂਲ ਦੀ ਜਮੀਨ ਦਾ ਜਿਨ੍ਹਾਂ ਹਿੱਸਾ ਸਿਹਤ ਵਿਭਾਗ ਨੂੰ ਟ੍ਰਾਂਸਫਰ ਕੀਤਾ ਜਾਣਾ ਹੈ ਉਨ੍ਹੇ 'ਤੇ ਚਾਰਦੀਵਾਰੀ ਖਿੱਚ ਕੇ ਅੱਗੇ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ|
ਨਿਰੀਖਣ ਦੌਰਾਨ ਮੁੱਖ ਮੰਤਰੀ ਨੇ ਜਿਲ੍ਹਾ ਸਿਖਿਆ ਅਧਿਕਾਰੀ ਤੋਂ ਬੱਚਿਆਂ ਲਈ ਵੈਕਲਪਿਕ ਵਿਵਸਥਾ ਅਤੇ ਸਕੂਲ ਦੇ ਲਈ ਨਿਰਧਾਰਿਤ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀਜਿਲ੍ਹਾ ਸਿਖਿਆ ਅਧਿਕਾਰੀ ਕੈਪਟਨ ਇੰਦੂ ਬੋਕਨ ਲੇ ਜਾਣੂੰ ਕਰਵਾਇਆ ਕਿ ਸਕੂਲ ਦਾ ਜੋ ਭਵਨ ਤੋੜਨ ਦਾ ਪ੍ਰਸਤਾਵ ਹੈ,  ਉਸ ਵਿਚ ਲਗਾਈ ਜਾਣ ਵਾਲੀ ਕਲਾਸਾਂ ਸੁਖਰਾਲੀ ਦੇ ਸਰਕਾਰੀ ਸਕੂਲ ਵਿਚ ਲਗਾਈਆਂ ਜਾ ਸਕਦੀਆਂ ਹਨਉਨ੍ਹਾਂ ਨੇ ਇਹ ਵੀ ਦਸਿਆ ਕਿ ਜਮੀਨ ਦਾ ਹਿੱਸਾ ਸਿਹਤ ਵਿਭਾਗ ਨੂੰ ਟ੍ਰਾਂਸਫਰ ਕਰਨ ਬਾਅਦ ਵੀ ਗੁਰੂਗ੍ਰਾਮ ਵਰਗੇ ਮਹਾਨਗਰਾਂ ਲਈ ਬਣੇ ਨਾਰਮ ਅਨੁਸਾਰ ਸਕੂਲ ਲਈ ਕਾਫੀ ਥਾਂ ਬੱਚ ਜਾਂਦੀ ਹੈ ਜਿਸ ਵਿਚ ਬਹੁਮੰਜਿਲਾ ਭਵਨ ਬਣਾ ਕੇ ਸਕੂਲ ਦੀ ਸਾਰੀ ਕਾਲਸਾਂ ਲਗ ਸਕਦੀਆਂ ਹਨ|
ਮੁੱਖ ਮੰਤਰੀ ਤੋਂ ਹਰੀ ਝੰਡੀ ਮਿਲਣ ਬਾਅਦ ਹੁਣ ਪੁਰਾਣੇ ਨਾਗਰਿਕ ਹਸਪਤਾਲ ਦੇ ਵਿਸਥਾਰ ਦਾ ਰਾਸਤਾ ਸਾਫ ਹੋ ਗਿਆ ਹੈਪਿਲਾਂ ਪੁਰਾਣੇ ਭਵਨ ਨੂੰ ਡਿੱਗਾਇਆ ਜਾਵੇਗਾ ਜਿਸ ਦੇ ਲਈ ਲੋਕ ਨਿਰਮਾਣ ਵਿਭਾਗ ਟੈਂਡਰ ਮੰਗੇਗਾਇਸ ਮੌਕੇ 'ਤੇ ਸਿਵਲ ਸਰਜਨ ਡਾ. ਵੀਰੇਂਦਰ ਯਾਦਵ ਨੇ ਦਸਿਆ ਕਿ ਪੁਰਾਣੇ ਨਾਗਰਿਕ ਹਸਪਤਾਲ ਪਰਿਸਰ ਵਿਚ ਬਣੇ ਸਿਵਲ ਸਰਜਨ ਦਫਤਰ ਨੂੰ ਵੀ ਸ਼ਿਫਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ  ਨਵੇਂ ਹਸਪਤਾਲ ਭਵਨ ਨਿਰਮਾਣ ਲਈ ਪੂਰੀ ਥਾਂ ਲੋਕ ਨਿਰਮਾਣ ਵਿਭਾਗ ਨੂੰ ਉਪਲਬਧ ਕਰਵਾਈ ਜਾ ਸਕੇਡਾ. ਯਾਦਵ ਨੇ ਦਸਿਆ ਕਿ ਪੁਰਾਣੇ ਭਵਨ ਨੂੰ ਡਿਮੋਲਿਸ਼ ਕਰਨ ਬਾਅਦ ਨਾਲ ਲਗਦੇ ਸਕੂਲ ਦੀ ਜਮੀਨ ਦਾ ਕੁੱਝ ਹਿੱਸਾ ਮਿਲਾ ਕੇ ਇੱਥੇ ਇਕ ਸ਼ਾਨਦਾਰ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ 500 ਬੈਡ ਸਮਰੱਥਾ ਦਾ ਨਵਾਂ ਨਾਗਰਿਕ ਹਸਪਤਾਲ ਭਵਨ ਬਣਾਇਆ ਜਾਵੇਗਾ ਅਤੇ ਇਹ ਕਾਰਜ ਵੀ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਰਾਹੀਂ ਹੋਵੇਗਾ|
ਇਸ ਮੌਕੇ 'ਤੇ ਜਿਲ੍ਹਾ ਡਿਪਟੀ ਕਮਿਸ਼ਨਰ ਅਮਿਤ ਖੱਤਰੀ,  ਪੁਲਿਸ ਕਮਿਸ਼ਨਰ ਕੇਕੇ ਰਾਓ,  ਵਧੀਕ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ,  ਸਿਵਲ ਸਰਜਨ ਡਾ. ਵੀਰੇਂਦਰ ਯਾਦਵ ਜਿਲ੍ਹਾ ਸਿਖਿਆ ਅਧਿਕਾਰੀ ਕੈਪਟਨ ਇੰਦੂ ਬੋਕਨ ਵੀ ਮੌਜੂਦ ਸਨ|

 

Have something to say? Post your comment

Subscribe