Saturday, November 23, 2024
 

ਚੰਡੀਗੜ੍ਹ / ਮੋਹਾਲੀ

ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

November 27, 2020 08:34 PM
ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਸੜਕਾਂ ਤੇ ਬਾਜ਼ਾਰਾਂ 'ਚੋਂ ਬੇਸਹਾਰਾ ਗਊਧਨ ਨੂੰ ਗਊਸ਼ਾਲਾਵਾਂ 'ਚ ਭੇਜਣਾ ਯਕੀਨੀ ਬਣਾਇਆ ਜਾਵੇ-ਸਚਿਨ ਸ਼ਰਮਾ
 
ਚੰਡੀਗੜ੍ਹ : ਪੰਜਾਬ ਗਊ ਸੇਵਾ ਕਮੀਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਬੰਰ ਮਹੀਨੇ ਸੁਰੂ ਹੋਣ ਵਾਲੇ 'ਸਹੀਦੀ ਜੋੜ ਮੇਲ' ਨੂੰ ਮੁੱਖ ਰੱਖਦੇ ਹੋਏ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੜਕਾਂ 'ਤੇ ਘੁੰਮਦੇ ਬੇਸਹਾਰਾ ਗਊਧਨ ਨੂੰ ਸਬੰਧਤ ਗਊਸ਼ਾਲਾਵਾਂ 'ਚ ਪੁੱਜਦਾ ਕੀਤਾ ਜਾਵੇ।
ਸ੍ਰੀ ਸ਼ਰਮਾ ਨੇ ਕਿਹਾ ਕਿ ਮਿਤੀ 27-28-29 ਦਸੰਬਰ-2020 ਨੂੰ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ 'ਸਹੀਦੀ ਜੋੜ ਮੇਲ' ਮਨਾਇਆ ਜਾਣਾ ਹੈ ਜਿਸ ਵਿੱਚ ਪੰਜਾਬ ਸੂਬੇ ਅਤੇ ਦੇਸ਼ ਵਿਦੇਸ਼ ਦੇ ਹੋਰ ਹਿੱਸਿਆਂ ਤੋਂ ਸੰਗਤ ਮੱਥਾ ਟੇਕਣ ਅਤੇ ਸੇਵਾ ਲਈ ਇੱਥੇ ਇੱਕਤਰ ਹੁੰਦੀ ਹੈ। ਜਿਸ ਤਰਾਂ ਇਸ ਵਾਰੀ ਸਰਦੀ ਦਾ ਮੌਸਮ ਜਲਦੀ ਸੁਰੂ ਹੋਣ ਕਾਰਨ ਠੰਡ ਅਤੇ ਧੁੰਦ ਦੀ ਸੰਭਾਵਨਾ ਵੱਧ ਲਗ ਰਹੀ ਹੈ, ਕਮਿਸ਼ਨ ਵੱਲੋਂ ਪਹਿਲਾ ਹੀ ਇਸ ਦਾ ਨੋਟਿਸ ਲੈਂਦੇ ਹੋਏ ਸੜਕਾ 'ਤੇ ਘੁੰਮਦੇ ਬੇਸਹਾਰਾ ਗਉਧਨ ਨੂੰ ਸੜਕਾਂ, ਬਾਜ਼ਾਰਾਂ ਅਤੇ ਹਾਈਵੇ ਤੋਂ ਜਲਦ ਤੋ ਜਲਦ ਗਊਸ਼ਲਾਂਵਾ ਵਿੱਚ ਸੁਰਖਿਅਤ ਭੇਜਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
 
 
ਸ੍ਰੀ ਸ਼ਰਮਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਕਾਰਵਾਈ ਨਾ ਕੀਤੀ ਗਈ ਤਾਂ ਜਿਥੇ ਸੜਕੀ ਹਾਦਸਿਆਂ ਵਿੱਚ ਬੇਕਸੂਰ ਲੋਕਾਂ ਨੂੰ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਉਥੇ ਹੀ ਗਊਧਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਨੇ ਮਿਤੀ 20.11.2020 ਨੂੰ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਰਾਹੀਂ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਕਮਿਸ਼ਨ ਵੱਲੋਂ 20 ਦਸੰਬਰ 2020 ਤੱਕ ਇਸ ਬਾਬਤ ਬਣਦੀ ਸਟੇਟਸ ਰਿਪੋਰਟ ਮੁੜ ਕਮਿਸ਼ਨ ਦਫਤਰ ਮੋਹਾਲੀ ਵਿੱਚ ਭੇਜਣ ਵੀ ਯਕੀਨੀ ਬਨਾਉਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਮੂਹ ਡਿਪਟੀ ਕਮੀਸ਼ਨਰ ਆਪਣੇ ਜ਼ਿਲ੍ਹੇ ਵਿੱਚਟੀਮਾਂ ਦਾ ਜਲਦ ਗਠਨ ਕਰਕੇ ਇਸ ਕੰਮ ਨੂੰ ਜਲਦ ਪੂਰਾ ਕਰਨ ਤਾਂ ਜੋ ਲੋਕਾ ਨੂੰ ਕਿਸੀ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਪੰਜਾਬ ਸਰਕਾਰ ਵਿੱਚ ਲੋਕਾ ਦਾ ਵਿਸ਼ਵਾਸ ਕਾਇਮ ਰਹੇ।
 

Have something to say? Post your comment

Subscribe