ਸਿਡਨੀ : ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਕੁਝ ਸਮੇਂ ਤੋਂ ਸੀਮਤ ਓਵਰਾਂ ਵਿੱਚ ਲਗਾਤਾਰ ਭਾਰਤ ਵਿਰੁੱਧ ਖੇਡੀ ਹੈ, ਤਾਂ ਜੋ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਜਦੋਂ ਲੈਂਗਰ ਨੂੰ ਇਹ ਪੁੱਛਿਆ ਗਿਆ ਕਿ ਰੋਹਿਤ ਅਤੇ ਇਸ਼ਾਂਤ ਦੀ ਗੈਰਹਾਜ਼ਰੀ ਨਾਲ ਪਹਿਲੇ ਦੋ ਟੈਸਟ ਮੈਚਾਂ ਵਿੱਚ ਆਸਟਰੇਲੀਆ ਨੂੰ ਕੋਈ ਫਰਕ ਪਏਗਾ? ਇਸਦੇ ਜਵਾਬ ਵਿੱਚ ਲੈਂਗਰ ਨੇ ਕਿਹਾ, "ਇਹ ਸਾਡਾ ਕੰਮ ਨਹੀਂ ਹੈ। ਸਾਡੀਆਂ ਆਪਣੀਆਂ ਚੁਣੌਤੀਆਂ ਹਨ। ਮੈਚ ਦੀ ਸਵੇਰ ਨੂੰ ਅਸੀਂ ਪਹਿਲੀ ਵਾਰ ਇੱਕ ਸਮੂਹ ਦੇ ਰੂਪ ਵਿੱਚ ਇਕੱਠੇ ਹੋਵਾਂਗੇ। ਇਹ ਭਾਰਤ ਦੀ ਗੱਲ ਹੈ ਕਿ ਉਹ ਕੀ ਕਰਦਾ ਹੈ ਅਤੇ ਕਿਸ ਨੂੰ ਚੁਣਦਾ ਹੈ। ਇਨ੍ਹਾਂ ਚੀਜ਼ਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੋਵੇਗਾ। ”
ਉਨ੍ਹਾਂ ਨੇ ਅੱਗੇ ਕਿਹਾ, "ਕੋਵਿਡ -19 ਦੌਰਾਨ ਮੈਂ ਇਕ ਚੀਜ਼ ਸਿੱਖੀ ਕਿ ਜੇ ਤੁਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੰਦੇ ਹੋ ਜੋ ਤੁਹਾਡੇ ਵੱਸ 'ਤਚ ਨਹੀਂ ਹਨ, ਤਾਂ ਤੁਸੀਂ ਪਾਗਲ ਹੋ ਜਾਓਗੇ। ਉਹ ਜਿਸ ਨੂੰ ਚਾਹੋ ਚੁਣ ਸਕਦੇ ਹੋ।"
ਲੈਂਗਰ ਦਾ ਇਹ ਵੀ ਕਹਿਣਾ ਹੈ ਕਿ ਇਸ ਕ੍ਰਿਕਟ ਸੀਰੀਜ਼ ਦੌਰਾਨ ਅਪਸ਼ਬਦਾਂ ਜਾਂ ਗਾਲ੍ਹਾਂ ਲਈ ਕਈ ਥਾ ਨਹੀਂ ਹੋਵੇਗੀ ਜਦ ਕਿ ਮਜ਼ਾਕ ਜਾਂ ਮੌਜ-ਮਸਤੀ ਲਈ ਬਹੁਤ ਕੁਝ ਹੋਵੇਗਾ।
27 ਨਵੰਬਰ ਤੋਂ ਸ਼ੁਰੂ ਹੋ ਰਹੀ ਕ੍ਰਿਕਟ ਸੀਰੀਜ਼ ਦੌਰਾਨ ਦੋਵੇ ਦੇਸ਼ ਪਹਿਲੇ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼, ਫਿਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਤੇ ਉਸ ਤੋਂ ਬਾਅਦ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣਗੇ।