ਨਵੀਂ ਦਿੱਲੀ : ਦੁਨੀਆਂ ਭਰ ਵਿਚ ਹੁਣ 5G ਨੈੱਟਵਰਕ ਯਾਨੀ 5G ਦਾ ਚਲਣ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿਚ ਵੀ 5G ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਕਈ ਕੰਪਨੀਆਂ ਹੁਣ ਭਾਰਤ ਵਿਚ ਆਪਣੇ 5G ਹੈਂਡਸੈੱਟ ਲਾਂਚ ਕਰ ਰਹੀਆਂ ਹਨ। ਹੁਣ ਮੋਟੋਰੋਲਾ ਅਪਣਾ ਨਵਾਂ 5G ਸਮਾਰਟਫ਼ੋਨ ਭਾਰਤ ਵਿਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੋਟੋਰੋਲਾ ਇਸ ਸਸਤੇ 5ਜੀ ਫ਼ੋਨ ਰਾਹੀਂ ਭਾਰਤ ਵਿਚ ਰੀਅਲਮੀ, ਸ਼ਾਉਮੀ ਵਰਗੇ ਬ੍ਰਾਂਡਾਂ ਨੂੰ ਟੱਕਰ ਦੇਵੇਗੀ। ਇਸ ਫ਼ੋਨ ਦੀ ਕੀਮਤ ਤੋਂ ਅਜੇ ਪਰਦਾ ਨਹੀਂ ਉਠਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਭਾਰਤ ਵਿਚ ਸੱਭ ਤੋਂ ਸਸਤਾ 5G ਫ਼ੋਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੰਪਨੀ ਮੋਟੋ ਜੀ 5G ਪਲੱਸ ਵੀ ਭਾਰਤ ਵਿਚ ਲਾਂਚ ਕਰ ਚੁਕੀ ਹੈ। ਅਜਿਹੇ ਵਿਚ ਹੁਣ ਮੋਟੋਰੋਲਾ ਵੀ ਵਨਪਲੱਸ ਦੇ ਨਾਲ ਹੀ ਸੈਮਸੰਗ, ਐਪਲ, ਹੁਵਾਵੇਈ ਅਤੇ ਐਮ.ਆਈ. ਨੂੰ ਟੱਕਰ ਦੇਣ ਲਈ ਸਸਤਾ 5ਜੀ ਫ਼ੋਨ ਲਿਆ ਰਹੀ ਹੈ ਜਿਸ ਨਾਲ ਇਸ ਦੀ ਸੈਮਸੰਗ ਵਿਚ ਮੁਕਾਬਲੇਬਾਜ਼ੀ ਹੋਰ ਵਧ ਜਾਵੇਗੀ।