ਕਪੂਰਥਲਾ : ਧੀ 'ਤੇ ਜਵਾਈ ਨੂੰ ਮਿਲਕੇ ਵਾਪਸ ਪਰਤ ਰਹੇ ਮੋਟਰਸਾਇਕਲ ਸਵਾਰ ਪਤੀ-ਪਤਨੀ ਲੁੱਟ ਦਾ ਸ਼ਿਕਾਰ ਹੋ ਗਏ। ਅਣਪਛਾਤੇ ਲੁਟੇਰੇ ਲੱਖਾਂ ਦੀ ਨਕਦੀ ਲੁੱਟਕੇ ਫਰਾਰ ਹੋ ਰੱਫੂਚਕਰ ਹੋ ਗਏ। ਇਹ ਲੁੱਟ ਜਲੰਧਰ 'ਚ ਜੰਡਿਆਲਾ ਰੋਡ 'ਤੇ ਹੋਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੇ ਪਿੰਡ ਸੁਭਾਨਪੁਰ ਵਾਸੀ ਬਲਵਿੰਦਰ ਕੌਰ ਅਤੇ ਬਲਵਿੰਦਰ ਸਿੰਘ ਆਪਣੀ ਪੁੱਤਰੀ ਕੁਲਵੀਰ ਕੌਰ ਅਤੇ ਜਵਾਈ ਪ੍ਰਦੀਪ ਕੁਮਾਰ ਨੂੰ ਮਿਲਣ ਨਜ਼ਦੀਕੀ ਪਿੰਡ ਚੂਹੇਕੀ ਆਏ ਸਨ ਅਤੇ ਕਿਸੇ ਜ਼ਰੂਰਤ ਲਈ ਉਨ੍ਹਾਂ ਕੋਲੋਂ ਢਾਈ ਲੱਖ ਰੁਪਏ ਲੈ ਕੇ ਵਾਪਸ ਮੋਟਰਸਾਈਕਲ ਤੇ ਜਲੰਧਰ ਵੱਲ ਪਰਤ ਰਹੇ ਸਨ ਤਾਂ ਥਾਬਲਕੇ ਪੁਲੀ ਨੇੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਾਤਰ ਨਾਲ ਹਮਲਾ ਕਰਕੇ ਉਨ੍ਹਾਂ ਕੋਲੋਂ ਢਾਈ ਲੱਖ ਰੁਪਏ ਖੋਹ ਲਏ ਅਤੇ ਫ਼ਰਾਰ ਹੋ ਗਏ। ਥਾਣਾ ਸਦਰ ਮੁਖੀ ਕਮਲਜੀਤ ਸਿੰਘ ਅਤੇ ਪੁਲਿਸ ਚੌਕੀ ਜੰਡਿਆਲਾ ਦੇ ਇੰਚਾਰਜ ਗੁਰਬਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਲੁੱਟ ਦਾ ਸ਼ਿਕਾਰ ਹੋਏ ਪਤੀ ਪਤਨੀ ਦੇ ਬਿਆਨ ਦਰਜ ਕਰ ਲਏ ਹਨ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।