ਚੇਨਈ : ਮਦਰਾਸ ਹਾਈ ਕੋਰਟ ਦਾ ਕਹਿਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੀ ਕੁੜੀ ਅਤੇ ਨਾਬਾਲਗ਼ ਜਾਂ ਨਾਬਾਲਗ਼ ਉਮਰ ਤੋਂ ਥੋੜ੍ਹੀ ਜ਼ਿਆਦਾ ਉਮੀਦ ਦੀ ਉਮਰ ਵਾਲੇ ਮੁੰਡੇ ਵਿਚਕਾਰ ਸਰੀਰਕ ਸਬੰਧਾਂ ਨੂੰ 'ਗ਼ੈਰਕੁਦਰਤੀ' ਜਾਂ 'ਨਾਜਾਇਜ਼' ਨਹੀਂ ਕਿਹਾ ਜਾ ਸਕਦਾ।
ਅਦਾਲਤ ਨੇ ਸੁਝਾਅ ਦਿਤਾ ਹੈ ਕਿ 16 ਸਾਲ ਦੀ ਉਮਰ ਤੋਂ ਬਾਅਦ ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧਾਂ ਨੂੰ ਬਾਲ ਜਿਨਸੀ ਅਪਰਾਧ ਰਾਖੀ (ਪਾਕਸੋ) ਕਾਨੂੰਨ ਦੇ ਘੇਰੇ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।
ਅਦਾਲਤ ਨੇ ਪੋਸਕੋ ਕਾਨੂੰਨ 'ਚ ਸੋਧ ਕਰਨ ਦਾ ਸੁਝਾਅ ਦਿਤਾ
ਜਸਟਿਸ ਵੀ. ਪਤਿਬਨ ਨੇ ਸਬਰੀ ਨਾਮ ਦੇ ਵਿਅਕਤੀ ਦੀ ਉਸ ਅਪੀਲ 'ਤੇ ਸੁਣਵਾਈ ਕਰਦਿਆਂ ਸ਼ੁਕਰਵਾਰ ਨੂੰ ਇਹ ਸੁਝਾਅ ਦਿਤਾ ਜਿਸ 'ਚ ਉਸ ਨੇ ਪਾਕਸੋ ਕਾਨੂੰਨ ਤਹਿਤ ਨਮੱਕਲ ਦੀ ਇਕ ਔਰਤ ਅਦਾਲਤ ਵਲੋਂ ਉਸ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ ਨੂੰ ਚੁਨੌਤੀ ਦਿਤੀ ਸੀ ਅਪੀਲਕਰਤਾ 'ਤੇ 17 ਸਾਲ ਦੀ ਕੁੜੀ ਨੂੰ ਅਗ਼ਵਾ ਕਰਨ ਅਤੇ ਜਿਨਸੀ ਹਮਲਾ ਕਰਨ ਦਾ ਦੋਸ਼ ਹੈ।