Saturday, November 23, 2024
 

ਸੰਸਾਰ

ਹੁਣ 'ਯੈਲੋ ਫੀਵਰ' ਦਾ ਕਹਿਰ, 76 ਲੋਕਾਂ ਦੀ ਮੌਤ

November 15, 2020 09:14 AM

ਅਬੁਜਾ : ਪੱਛਮੀ ਅਫਰੀਕੀ ਦੇਸ਼ ਨਾਇਜ਼ੀਰੀਆ ਦੇ 3 ਸੂਬਿਆਂ ਵਿਚ ਯੈਲੋ ਫੀਵਰ (ਪੀਲਾ ਬੁਖਾਰ) ਮਹਾਮਾਰੀ ਦਾ ਰੂਪ ਲੈ ਚੁੱਕੀ ਹੈ ਅਤੇ ਨਵੰਬਰ ਦੇ ਪਹਿਲੇ 10 ਦਿਨਾਂ ਵਿਚ ਇਸ ਨਾਲ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਇਜ਼ੀਰੀਆ ਰੋਗ ਕੰਟਰੋਲ ਕੇਂਦਰ ਦੇ ਜਨਰਲ ਸਕੱਤਰ ਚਿਰਵੇ ਇਹੇਕੇਵਜੁ ਨੇ ਕਿਹਾ ਕਿ ਬੀਤੀਂ 1 ਤੋਂ 11 ਨਵੰਬਰ ਵਿਚਾਲੇ ਡੈਲਟਾ ਸੂਬੇ ਵਿਚ ਕੁਲ 35 ਮੌਤਾਂ, 33 ਮੌਤਾਂ ਐਨੁਗੂ ਸੂਬੇ ਵਿਚ ਅਤੇ 8 ਮੌਤਾਂ ਬਾਓਚੀ ਸੂਬੇ ਵਿਚ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਸੂਬਿਆਂ ਵਿਚ 222 ਸ਼ੱਕੀ ਮਾਮਲੇ ਅਤੇ 19 ਪੁਸ਼ਟ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿਚ ਬੁਖਾਰ ਅਤੇ ਸਿਰ ਦਰਦ, ਥਕਾਵਟ, ਪੀਲੀਆ, ਢਿੱਡ ਵਿਚ ਦਰਦ, ਐਪੀਸਟੇਕਸਿਸ, ਮਲ ਜਾਂ ਮੂਤਰ ਵਿਚ ਖੂਨ ਨਿਕਲਣਾ ਜਿਹੇ ਲੱਛਣ ਪਾਏ ਗਏ। ਪ੍ਰਭਾਵਿਤ ਲੋਕਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਇਕ ਤੋਂ 55 ਸਾਲ ਦੀ ਉਮਰ ਦੇ ਮਰਦ ਸਨ। ਪ੍ਰਕੋਪ 'ਤੇ ਕੰਟਰੋਲ ਕਰਨ ਲਈ ਸਿਹਤ ਅਧਿਕਾਰੀ ਨੇ ਕਿਹਾ ਕਿ ਟੀਕਾਕਰਣ ਦੀ ਕਵਾਇਦ ਚੱਲ ਰਹੀ ਹੈ। ਯੈਲੋ ਫੀਵਰ ਜ਼ਿਆਦਾਤਰ ਇਕ ਵਾਇਰਸ ਦੇ ਕਾਰਣ ਹੁੰਦਾ ਹੈ ਜੋ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਬੁਖਾਰ ਦੇ ਟੀਕੇ ਦੀ ਇਕ ਖੁਰਾਕ ਨਾਲ ਰੋਗ ਨੂੰ ਰੋਕਿਆ ਜਾ ਸਕਦਾ ਹੈ, ਜੋ ਪ੍ਰਭਾਵਿਤ ਲੋਕਾਂ ਵਿਚ ਇਮਿਊਨਿਟੀ ਪ੍ਰਦਾਨ ਕਰਦਾ ਹੈ।

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe