ਕਾਕਾ ਰਾਮੂੰਵਾਲਾ, ਚੜਿੱਕ : ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਪੂਰਬਲੀ ਸ਼ਾਮ ਮੌਕੇ ਉਸ ਸਮੇਂ ਕਹਿਰ ਵਾਪਰ ਗਿਆ ਜਦ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦੇਰ ਸ਼ਾਮ ਗੁਰਕੀਰਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਕੋਠੇ ਜੈਤੋ ਖੋਸਾ ਚੜਿੱਕ ( ਮੋਗਾ ) ਉਮਰ ਲਗਭਗ 14 ਸਾਲ ਦੀ ਰੋਟਾਵੇਟਰ ਦੀ ਲਪੇਟ 'ਚ ਆਉਣ ਨਾਲ ਬੜੀ ਦਰਦਨਾਕ ਮੌਤ ਹੋ ਗਈ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜੀ.ਓ.ਜੀ ਸੂਬੇਦਾਰ ਨਾਇਬ ਸਿੰਘ ਚੜਿੱਕ ਕੋਠੇ ਨੇ ਦੱਸਿਆ ਕਿ ਸੇਵਕ ਸਿੰਘ ਦੇ ਖੇਤ ਜਦ ਰੋਟਾਵੇਟਰ ਮਾਰਿਆ ਜਾ ਰਿਹਾ ਸੀ ਤਾਂ ਅਚਾਨਕ ਹੀ ਮਗਰ ਚਾਹ ਲੈ ਕੇ ਗਏ ਗੁਰਕੀਰਤ ਸਿੰਘ ਦੇ ਮਗਰਲੇ ਪਾਸੇ ਰੋਟਾਵੇਟਰ ਕੋਲ ਜਾਣ ਨਾਲ ਇਹ ਘਟਨਾ ਵਾਪਰ ਗਈ।
ਸੂਬੇਦਾਰ ਨਾਇਬ ਸਿੰਘ ਨੇ ਦੱਸਿਆ ਕਿ ਥਾਣਾ ਚੜਿੱਕ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਬੁਰੀ ਤਰਾਂ ਨਾਲ ਕੁਚਲੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਰੱਖਣ ਲਈ ਲਿਜਾਇਆ ਜਾ ਰਿਹਾ ਹੈ । ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ ।