Friday, November 22, 2024
 

ਕਾਰੋਬਾਰ

Amazon: ਹੁਣੇ ਕਰੋ ਖ਼ਰੀਦਦਾਰੀ, ਮਹੀਨੇ ਬਾਅਦ ਕਰੋ ਭੁਗਤਾਨ

November 10, 2020 03:35 PM

ਨਵੀਂ ਦਿੱਲੀ :  ਇਨ੍ਹੀਂ ਦਿਨੀਂ ਦੇਸ਼ ਦੀਆਂ ਕਈ ਕੰਪਨੀਆਂ 'ਬਾਏ ਨਾਓ ਪੇਅ ਆਫਟਰ' ਤਹਿਤ ਕਈ ਯੋਜਨਾਵਾਂ ਪੇਸ਼ ਕਰ ਰਹੀਆਂ ਹਨ। ਇਸ ਮੌਕੇ ਈ-ਕਾਮਰਸ ਕੰਪਨੀ ਐਮਾਜ਼ੋਨ ਵੀ 'ਹੁਣ ਖਰੀਦੋ ਪੇਅ ਲੇਟਰ' ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਇਸ ਸਰਵਿਸ ਨੂੰ 'ਐਮਾਜ਼ੋਨ ਪੇਅ ਲੇਟਰ' ਦਾ ਨਾਮ ਦਿੱਤਾ ਹੈ। ਇਸ ਦੇ ਜ਼ਰੀਏ ਕੰਪਨੀ ਉਪਭੋਗਤਾਵਾਂ ਨੂੰ ਕ੍ਰੈਡਿਟ ਲਿਮਿਟ ਦਿੰਦੀ ਹੈ। ਉਪਭੋਗਤਾ ਕ੍ਰੈਡਿਟ ਸਮਾਂ ਮਿਆਦ ਦੇ ਅੰਦਰ ਖ਼ਰਚ ਕਰ ਸਕਦੇ ਹਨ ਅਤੇ ਅਗਲੇ ਮਹੀਨੇ ਭੁਗਤਾਨ ਕਰ ਸਕਦੇ ਹਨ।

Amazon Pay Later ਦੀ ਕਿਵੇਂ ਕਰ ਸਕਦੇ ਹੋ ਵਰਤੋਂ

ਐਮਾਜ਼ੋਨ ਪੇਅ ਲੇਟਰ ਸਰਵਿਸ ਦੀ ਵਰਤੋਂ 'Amazon.in ' ਜਾਂ ਐਮਾਜ਼ੋਨ ਐਪ 'ਤੇ ਕੀਤੀ ਜਾ ਸਕਦੀ ਹੈ। ਤੁਸੀਂ ਇਸ ਐਮਾਜ਼ੋਨ ਸਕੀਮ ਦੀ ਵਰਤੋਂ ਰੋਜ਼ਾਨਾ ਇਸਤੇਮਾਲ ਦੀਆਂ ਜ਼ਰੂਰੀ ਚੀਜ਼ਾਂ ਤੋਂ ਲੈ ਕੇ ਘਰੇਲੂ ਉਪਕਰਣਾਂ, ਇਲੈਕਟ੍ਰਾਨਿਕ ਗੈਜੇਟਸ, ਕਰਿਆਨੇ, ਬਿਜਲੀ ਦੇ ਬਿੱਲ, ਮੋਬਾਈਲ ਅਤੇ ਉਪਯੋਗਤਾ ਬਿਲ ਜਿਵੇਂ ਡੀ.ਟੀ.ਐਚ. ਰਿਚਾਰਜ ਤੱਕ ਕਰ ਸਕਦੇ ਹੋ।  ਹਾਲਾਂਕਿ ਤੁਸੀਂ ਇਸ ਯੋਜਨਾ ਦੀ ਵਰਤੋਂ ਗਿਫਟ ਕਾਰਡ ਖਰੀਦਣ ਜਾਂ ਐਮਾਜ਼ਾਨ ਪੇ ਬੈਲੇਂਸ ਵਿਚ ਪੈਸੇ ਲੋਡ ਕਰਨ ਲਈ ਨਹੀਂ ਵਰਤ ਸਕਦੇ ਹੋ।

EMI ਦਾ ਵਿਕਲਪ ਵੀ

ਜੇਕਰ ਤੁਸੀਂ ਐਮਾਜ਼ੋਨ ਪਲੇਟਫਾਰਮ 'ਤੇ 3000 ਰੁਪਏ ਤੋਂ ਵੱਧ ਦੀ ਕੋਈ ਖਰੀਦਦਾਰੀ ਜਾਂ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਐਮਾਜ਼ਾਨ ਪੇ ਲੇਟਰ ਦਾ ਗਾਹਕ ਇਸ ਨੂੰ ਈ.ਐੱਮ.ਆਈ. ਵਿਚ ਬਦਲ ਸਕਦਾ ਹੈ। EMI ਵੱਧ ਤੋਂ ਵੱਧ 12 ਮਹੀਨਿਆਂ ਲਈ ਹੋ ਸਕਦੀ ਹੈ। ਐਮਾਜ਼ਾਨ ਪੇ ਲੈਟਰ ਆਪਣੇ ਗ੍ਰਾਹਕ ਨੂੰ ਆਟੋ-ਰੀਪਮੈਂਟ ਦਾ ਵਿਕਲਪ ਵੀ ਦਿੰਦਾ ਹੈ। ਇਕ ਵਾਰ ਵਿਚ ਬਕਾਇਆ ਰਕਮ ਦੀ ਅਦਾਇਗੀ ਕਰਨ 'ਤੇ ਕੋਈ ਵਾਧੂ ਖਰਚਾ ਨਹੀਂ ਅਦਾ ਕਰਨਾ ਪਵੇਗਾ।

Amazon Pay Later ਨੂੰ ਕਿਵੇਂ ਚਾਲੂ ਕੀਤਾ ਜਾਵੇ

1. ਆਪਣੇ ਸਮਾਰਟਫੋਨ 'ਤੇ ਐਮਾਜ਼ੋਨ ਐਪ ਖੋਲ੍ਹੋ ਅਤੇ ਐਮਾਜ਼ਾਨ ਪੇਅ ਸੈਕਸ਼ਨ 'ਤੇ ਜਾਓ।
2. Amazon Pay Later  'ਤੇ ਕਲਿਕ ਕਰੋ।
3. ਫਿਰ Sign up in 60 seconds 'ਤੇ ਕਲਿਕ ਕਰੋ।
4. ਹੁਣ ਪੈਨ ਨੰਬਰ ਦਾਖਲ ਕਰੋ।
5. ਇਸ ਤੋਂ ਬਾਅਦ ਆਧਾਰ ਨੰਬਰ ਦਾਖਲ ਕਰੋ ਅਤੇ ਓ.ਟੀ.ਪੀ. ਦਿਓ।
6. ਤੁਰੰਤ ਤੁਹਾਨੂੰ ਐਮਾਜ਼ਾਨ ਪੇਅ ਲੇਟਰ ਦੀ ਕ੍ਰੈਡਿਟ ਲਿਮਟ ਦੇ ਦਿੱਤੀ ਜਾਏਗੀ।

 

Have something to say? Post your comment

 
 
 
 
 
Subscribe