ਇਕ ਫ਼ਰੀਦਕੋਟ ਇਲਾਕੇ ਦਾ ਅਮੀਰ ਬੰਦਾ ਸੀ, ਨਾਮ ਸੀ ਗੁਰਮੀਤ ਸਿੰਘ, ਉਹਦੇ ਆਵਾਰਾ ਮੁੰਡੇ ਨੇ ਆਪਣੇ ਪੰਜ ਗੁੰਡੇ ਸਾਥੀਆਂ ਨਾਲ ਰਲ ਕੇ ਕਿਸੇ ਗ਼ਰੀਬ ਦੀ ਧੀ ਰਸਤੇ ਵਿਚੋਂ ਚੁੱਕ ਲਿਆਂਦੀ ਤੇ ਆਪਣੇ ਸੈਲਰ 'ਚ ਲਿਆ ਕੇ 17 ਦਿਨ ਬਲਾਤਕਾਰ ਕਰਦਾ ਰਿਹਾ, ਸਤਾਰਾਂ ਦਿਨਾਂ ਬਾਅਦ ਲੜਕੀ ਨੂੰ ਅੱਧਮਰੀ ਬੇਹੋਸ਼ੀ ਦੀ ਹਾਲਤ 'ਚ ਦਰਾਂ ਮੂਹਰੇ ਸੁੱਟ ਕੇ ਭੱਜ ਗਿਆ।
ਲੜਕੀ ਦੇ ਘਰਦਿਆਂ ਨੇ ਰਿਪੋਰਟ ਪੁਲਿਸ ਨੂੰ ਦਿਤੀ ਤਾਂ ਪੁਲਿਸ ਤਾਂ ਆਈ ਪਰ ਉਲਟਾ ਲੜਕੀ ਦੇ ਮਾਂ-ਬਾਪ ਨੂੰ ਧਮਕੀਆਂ ਦੇ ਕੇ ਗਾਲਾਂ ਕੱਢ ਕੇ ਇਕ ਕੋਰੇ ਕਾਗ਼ਜ਼ 'ਤੇ ਰਾਜ਼ੀਨਾਵੇ ਦੇ ਕਾਗ਼ਜ਼ 'ਤੇ ਦਸਤਖ਼ਤ ਕਰਵਾ ਕੇ ਲੈ ਗਈ। ਕਿਉਂਕਿ ਪੁਲਿਸ ਦੇ ਵੱਡੇ-ਵੱਡੇ ਅਫ਼ਸਰ ਉਸ ਅਮੀਰ ਬੰਦੇ ਦੇ ਯਾਰ-ਮਿਤਰ ਸਨ। ਉਸ ਕਾਗ਼ਜ਼ 'ਤੇ ਬਾਅਦ 'ਚ ਲਿਖਿਆ ਗਿਆ ਕਿ 'ਸਾਡੀ ਲੜਕੀ ਆਪਣੀ ਮਰਜ਼ੀ ਨਾਲ ਗਈ ਸੀ ਤੇ ਹੁਣ ਠੀਕ ਠਾਕ ਘਰ ਆ ਗਈ ਹੈ। ਤਾਂ ਜੋ ਕੱਲ ਨੂੰ ਡਾਕਟਰੀ ਚੈਕਅੱਪ ਤੋਂ ਬਾਅਦ ਕੋਈ ਕੇਸ ਨਾ ਬਣੇ।'
ਪਰ ਕੁਦਰਤੀ ਉਸੇ ਰਾਤ ਬਾਰਾਂ ਵਜੇ ਲੜਕੀ ਨੂੰ ਜ਼ਿਆਦਾ ਤਕਲੀਫ਼ ਹੋ ਗਈ ਤਾਂ ਡਾਕਟਰ ਕੋਲ ਲਿਜਾਣਾ ਪਿਆ। ਜਦੋਂ ਡਾਕਟਰ ਨੇ ਵੇਖਿਆ ਅਤੇ ਸਾਰੀ ਗੱਲ ਪੁੱਛੀ ਤਾਂ ਪਤਾ ਲੱਗਣ 'ਤੇ ਤਾਂ ਉਹ ਪੀੜਤਾਂ ਨੂੰ ਸੰਤ ਭਿੰਡਰਾਂਵਾਲਿਆਂ ਕੋਲ ਲੈ ਗਿਆ। ਸੰਤ ਜੀ ਕਹਿੰਦੇ ਬੁਲਾਉ ਇਸਦੇ ਬਾਪ ਨੂੰ। ਬਾਪ ਨੂੰ ਸਾਹਮਣੇ ਖੜਾ ਕੇ ਕਹਿਣ ਲੱਗੇ ''ਓ ਤੂੰ ਕਿਹੜੇ ਪਾਸਿਉਂ ਪਿਉ ਕਹਾਉਣ ਦਾ ਹੱਕਦਾਰ ਹੈਂ। ਆਪਣੀ ਧੀ ਦੀ ਹਾਲਤ ਵੇਖ ਕੇ ਤੂੰ ਘਰੇ ਟਿਕ ਕੇ ਕਿਵੇਂ ਬਹਿ ਗਿਆ। ਸਾਡੇ ਕੋਲ ਕਿਉਂ ਨਾ ਆਇਆ, ਤੈਨੂੰ ਧੀ ਨਾਲੋਂ ਆਪਣੀ ਜਾਨ ਪਿਆਰੀ ਹੋਗੀ। ਧੀਆਂ ਮਾਪਿਆ ਦੀ ਅਣਖ ਹੁੰਦੀਆਂ ਨੇ।''
ਸੰਤਾਂ ਨੇ ਸਿੰਘਾਂ ਨੂੰ ਭੇਜ ਕੇ ਸੰਤ ਜੀ ਨੇ ਗੁਰਮੀਤ ਸਿਓ ਤੇ ਉਹਦੇ ਮੁੰਡੇ ਨੂੰ ਉਸੇ ਵੇਲੇ ਚੁਕ ਲਿਆਂਦਾ ਤੇ ਗੁਰਮੀਤੇ ਨੂੰ ਕਿਹਾ ਆਹ ਦੇਖ ਤੇਰੀ ਨਾਮਰਦ ਔਲਾਦ ਦੀ ਕਰਤੂਤ, ਤੈਨੂੰ ਇਹ ਨੀ ਪਤਾ ਲੱਗਿਆ ਕਿ ਸਤਾਰਾਂ ਦਿਨਾਂ ਤੋਂ ਤੇਰੇ ਸ਼ੈਲਰ 'ਚ ਕੀ ਹੋ ਰਿਹਾ, ਜੇ ਇਹਦੀ ਥਾਂ ਤੇਰੀ ਧੀ ਹੁੰਦੀ ਫੇਰ ਜਰ ਲੈਂਦਾ, ਜੇ ਮਰਦ ਦਾ ਬੱਚਾਂ ਹੈ ਤਾਂ ਆਹ ਫੜ ਪਿਸਤੌਲ ਮਾਰ ਹੁਣੇ ਆਪਣੇ ਛੋਕਰੇ ਦੇ ਗੋਲੀ।'' ਗੁਰਮੀਤਾ ਸੰਤਾਂ ਦੇ ਪੈਰੀਂ ਡਿੱਗ ਕੇ ਮਿੰਨਤਾ ਤਰਲੇ ਪਾਵੇ, 'ਜੀ ਗਲਤੀ ਹੋ ਗੀ, ਨਿਆਣੀ ਉਮਰ ਆ, ਮੈਂ ਮੁਆਫੀ ਮੰਗਦਾਂ ਇਹਨੂੰ ਛੱਡ ਦਿਉ।
ਸੰਤ ਜੀ ਕਹਿੰਦੇ ਜੇ ਗਲਤੀ ਹੋ ਗਈ ਸੁਧਾਰਲਾ, ਛੱਡ ਦਿੰਦੇ ਹਾਂ, ਕੀ ਵਿਆਹ ਕਰਾ ਸਕਦਾ ਤੇਰਾ ਮੁੰਡਾ ਇਹਦੇ ਨਾਲ ?
ਤਾਂ ਨੀਵੀਆਂ ਪੈਗਈਆਂ, ਕੋਈ ਜੁਆਬ ਨਾ ਔੜੇ। ਸੰਤਜੀ ਕਹਿੰਦੇ ਜਾ ਗੁਰਮੀਤਿਆ ਹੁਣ ਇਹ ਸਾਡੀ ਧੀ ਆ। ਤੇਰੇ ਮੁੰਡੇ ਨੇ ਸਤਾਰਾਂ ਦਿਨ ਸਾਡੀ ਧੀ ਰੱਖੀ ਹੈ ਤੇ ਅਸੀਂ ਤੇਰਾ ਮੁੰਡਾ ਹੁਣ ਸਤਾਰਾਂ ਦਿਨਾਂ ਨੂੰ ਦੇਵਾਂਗੇ, ਲੈਜੀਂ ਆ ਕੇ। ਨਾਲੇ ਜਿਹੜੇ ਪੁਲਿਸ-ਪਲਸ ਆਲੇ ਤੇਰੇ ਯਾਰ ਆ ਉਨ੍ਹਾਂ ਨੂੰ ਸੁਨੇਹਾ ਦੇ ਦਵੀਂ ਜੇ ਹਿੰਮਤ ਆ ਤਾਂ ਲੈ ਜਾਣ ਮੈਤੋਂ ਆਕੇ।
ਇਸ ਤੋਂ ਬਾਦ ਛੋਟੇ-ਛੋਟੇ ਟੁਕੜੇ ਕਰ ਕੇ ਗੁਰਮੀਤੇ ਦੇ ਮੁੰਡੇ ਨੂੰ ਬੋਰੀ 'ਚ ਪਾ ਕੇ ਵਾਪਸ ਕਰ ਦਿਤਾ। ਇੱਕੀ ਦੀ ਇਕਤਾਲੀ ਬਦਲਾ ਲਿਆ। ਤਾਹੀਂ ਲੋਕ ਸਰਕਾਰ ਜਾਂ ਪੁਲਿਸ ਕੋਲ ਨਹੀਂ ਉਸ ਵੇਲੇ ਸੰਤਾਂ ਕੋਲ ਮਦਦ ਲਈ ਜਾਂਦੇ ਸਨ। ਅੱਜ ਦੇ ਸਮੇਂ ਵਿਚ ਹੈਗਾ ਕੋਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਰਗਾ ?