Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਮੈਂ ਜਾਣਦਾ ਹਾਂ ਕਿ ਆਪਣੇ ਲੋਕਾਂ ਲਈ ਕਿਵੇਂ ਲੜਨਾ ਹੈ, ਤੁਹਾਡੀ ਸਲਾਹ ਦੀ ਲੋੜ ਨਹੀਂ: ਕੈਪਟਨ ਅਮਰਿੰਦਰ ਸਿੰਘ ਨੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ ਸੁਝਾਅ ਉਤੇ ਸੁਖਬੀਰ ਨੂੰ ਦਿੱਤਾ ਜਵਾਬ

November 04, 2020 09:27 PM

ਕਿਹਾ, ਉਨ•ਾਂ ਨੇ ਸਰਹੱਦ ਉਤੇ ਗੋਲੀਆਂ ਦਾ ਸਾਹਮਣਾ ਕੀਤਾ ਹੈ ਪਰ ਅਕਾਲੀ ਦਲ ਪ੍ਰਧਾਨ ਨੇ ਪੰਜਾਬ ਲਈ ਕੀ ਕੀਤਾ
ਚੰਡੀਗੜ•/ਨਵੀਂ ਦਿੱਲੀ : ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਮਰਨ ਵਰਤ ਉਤੇ ਬੈਠਣ ਦੇ ਸੁਝਾਅ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਕ ਫੌਜੀ ਹੋਣ ਦੇ ਨਾਤੇ ਉਨ•ਾਂ ਨੂੰ ਇਹ ਪਤਾ ਹੈ ਕਿ ਆਪਣੇ ਲੋਕਾਂ ਲਈ ਕਿਵੇਂ ਲੜਨਾ ਹੈ ਅਤੇ ਉਨ•ਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਆਗੂ ਦੀ ਸਲਾਹ ਦੀ ਲੋੜ ਨਹੀਂ ਹੈ। ਅੱਜ ਦਿੱਲੀ ਵਿਖੇ ਵਿਧਾਇਕਾਂ ਦੇ ਧਰਨੇ ਸੰਬੰਧੀ ਸੁਖਬੀਰ ਬਾਦਲ ਵੱਲੋਂ ਦਿੱਤੇ ਬਿਆਨ ਦਾ ਕਰਾਰਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਮੈਂ 1965 ਦੀ ਜੰਗ ਦੌਰਾਨ ਆਪਣੇ ਦੇਸ ਲਈ ਸਰਹੱਦ ਉਤੇ ਲੜਿਆ ਅਤੇ ਆਪਣੇ ਅਸਤੀਫਾ ਦੇਣ ਤੋਂ ਬਾਅਦ ਜਦੋਂ ਜੰਗ ਲੱਗੀ ਤਾਂ ਮੈਂ ਵਾਪਸ ਫੌਜ ਵਿੱਚ ਜਾਣ ਲੱਗਿਆ ਮੁੜ ਕੇ ਰਤਾ ਵੀ ਸੰਕੋਚ ਨਹੀਂ ਕੀਤਾ।ਮੈਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਦੁਸਮਣਾਂ ਦੀਆ ਗੋਲੀਆਂ ਦਾ ਸਾਹਮਣਾ ਕੀਤਾ। ਤੁਸੀਂ ਪੰਜਾਬ ਦੇ ਲੋਕਾਂ ਅਤੇ ਇਸ ਦੇਸ ਲਈ ਕੀ ਕੀਤਾ ਹੈ ?”

ਇਹ ਵੀ ਪੜ੍ਹੋ : ਅਰਨਬ ਗੋਸਵਾਮੀ 14 ਦਿਨ ਦੀ ਨਿਆਂਇਕ ਹਿਰਾਸਤ 'ਚ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕੋਲ ਕਿਸਾਨਾਂ ਦੇ ਖਦਸੇ ਪੁੱਜਦੇ ਕਰਨ ਲਈ ਸਾਡਾ ਸਾਥ ਦੇਣ ਦੀ ਬਜਾਏ ਸੁਖਬੀਰ ਬਾਦਲ ਤੇ ਉਨ•ਾਂ ਦੀ ਪਾਰਟੀ ਨੇ ਇਕ ਵਾਰ ਫੇਰ ਪਿੱਠ ਦਿਖਾਉਂਦੇ ਹੋਏ ਆਪਣੇ ਘਰਾਂ ਵਿੱਚ ਹੀ ਲੁਕੇ ਰਹਿਣਾ ਠੀਕ ਸਮਝਿਆ। ਉਨ•ਾਂ ਅਕਾਲੀ ਦਲ ਪ੍ਰਧਾਨ ਨੂੰ ਇਹ ਸਵਾਲ ਕੀਤਾ ਕਿ ਉਨ•ਾਂ ਨੇ ਐਨ.ਡੀ.ਏ. ਸਰਕਾਰ ਜਿਸ ਦਾ ਉਹ ਉਸ ਵੇਲੇ ਹਿੱਸਾ ਸਨ, ਉਤੇ ਕਾਲੇ ਖੇਤੀ ਕਾਨੂੰਨਾਂ ਸੰਬੰਧੀ ਦਬਾਅ ਪਾਉਣ ਲਈ ਖੁਦ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉਤੇ ਕਿਉਂ ਨਹੀਂ ਗਏ।


ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ, “ਅਤੇ ਹੁਣ ਤੁਸੀਂ (ਸੁਖਬੀਰ) ਮੈਨੂੰ ਇਹ ਦੱਸ ਰਹੇ ਹੋ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।” ਉਨ•ਾਂ ਅੱਗੇ ਕਿਹਾ ਕਿ ਜੇਕਰ ਕਿਤੇ ਕੋਈ ਧੋਖਾ ਹੋਇਆ ਹੈ ਤਾਂ ਉਹ ਬਾਦਲਾਂ ਦੁਆਰਾ ਕੀਤਾ ਗਿਆ ਹੈ ਜਿਨ•ਾਂ ਨੇ 10 ਵਰਿ•ਆਂ ਤੱਕ ਕੁਝ ਨਹੀਂ ਕੀਤਾ ਬਸ ਸਿਰਫ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਲੁੱਟ ਕੇ ਆਪਣੀਆਂ ਜੇਬਾਂ ਭਰੀਆਂ ਹਨ।

ਮੁੱਖ ਮੰਤਰੀ ਨੇ ਯਾਦ ਕੀਤਾ ਕਿ ਐਸ.ਵਾਈ.ਐਲ. ਦੇ ਮੁੱਦੇ ਉਤੇ ਉਨ•ਾਂ ਨੇ ਬਤੌਰ ਸੰਸਦ ਮੈਂਬਰ ਹੀ ਅਸਤੀਫਾ ਨਹੀਂ ਸੀ ਦਿੱਤਾ ਸਗੋਂ ਇਹ ਅਹਿਦ ਵੀ ਕੀਤਾ ਸੀ ਕਿ ਉਹ ਪਾਣੀ ਦੀ ਇਕ ਵੀ ਬੂੰਦ ਉਤੇ ਆਪਣਾ ਹੱਕ ਨਹੀਂ ਛੱਡਣਗੇ ਭਾਵੇਂ ਉਨ•ਾਂ ਨੂੰ ਜਾਨ ਦੀ ਬਾਜੀ ਕਿਉਂ ਨਾ ਲਾਉਣੀ ਪਵੇ। ਉਨ•ਾਂ ਅੱਗੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਉਨ•ਾਂ ਨੇ ਅਜਿਹਾ ਸਟੈਂਡ ਲਿਆ ਹੋਵੇ ਕਿਉਂ ਜੋ ਅੱਸੀਵਿਆਂ ਵਿੱਚ ਸਾਕਾ ਨਾਲਾ ਤਾਰਾ ਦੇ ਵਿਰੋਧ ਉਨ•ਾਂ ਨੇ ਬਤੌਰ ਸੰਸਦ ਮੈਂਬਰ ਅਤੇ ਆਪ੍ਰੇਸਨ ਬਲੈਕ ਥੰਡਰ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਸਰਕਾਰ ਤੋਂ ਬਤੌਰ ਮੰਤਰੀ ਅਸਤੀਫਾ ਦਿੱਤਾ ਸੀ।

ਇਹ ਵੀ ਪੜ੍ਹੋ : ਇੱਕ ਕਿਲੋ ਸੋਨੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਨ•ਾਂ ਕੇਂਦਰੀ ਖੇਤੀ ਕਾਨੂੰਨਾਂ, ਜੋ ਕਿ ਇਕ ਤਲਖ ਸੱਚਾਈ ਕਦੇ ਨਾ ਬਣਦੇ ਜੇਕਰ ਬਾਦਲਾਂ ਨੇ ਇਸ ਮੁੱਦੇ ਉਤੇ ਐਨ.ਡੀ.ਏ. ਵਿਚਲੇ ਆਪਣੇ ਭਾਈਵਾਲਾਂ ਨਾਲ ਜੋਰਦਾਰ ਵਿਰੋਧ ਜਤਾਇਆ ਹੁੰਦਾ, ਬਾਰੇ ਉਨ•ਾਂ ਨੇ ਸੂਬੇ ਦੀ ਵਿਧਾਨ ਸਭਾ ਵਿੱਚ ਪਹਿਲਾ ਹੀ ਇਹ ਗੱਲ ਸਾਫ ਕਰ ਦਿੱਤੀ ਸੀ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਆਪਣੇ ਆਖਰੀ ਸਾਹ ਤੱਕ ਲੜਨਗੇ।

ਮੁੱਖ ਮੰਤਰੀ ਨੇ ਸੁਖਬੀਰ ਨੂੰ ਕਿਹਾ, “ਮੈਨੂੰ ਯਾਦ ਨਹੀਂ ਪੈਂਦਾ ਤੁਸੀ ਜਾਂ ਤੁਹਾਡੀ ਪਾਰਟੀ ਦੇ ਆਗੂ ਕਿਸਾਨਾਂ ਜਾਂ ਹੋਰ ਵਰਗਾਂ ਲਈ ਕੋਈ ਵੀ ਕੁਰਬਾਨੀ ਕਰਨ ਹਿੱਤ ਕਦੇ ਵੀ ਤਿਆਰ ਰਹੇ ਹੋਣ।” ਉਨ•ਾਂ ਅੱਗੇ ਕਿਹਾ ਕਿ ਅਕਾਲੀ ਵਾਰ-ਵਾਰ ਆਪਣੇ ਨਿੱਜੀ ਲਾਭ ਲਈ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਗਹਿਣੇ ਰੱਖ ਦੇਣ ਦੇ ਜਿੰਮੇਵਾਰ ਹਨ। ਉਨ•ਾਂ ਅਕਾਲੀ ਦਲ ਪ੍ਰਧਾਨ ਨੂੰ ਕੋਈ ਇਕ ਵੀ ਅਜਿਹੀ ਮਿਸਾਲ ਦਾ ਹਵਾਲਾ ਦੇਣ ਦੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਦੋਂ ਉਨ•ਾਂ ਦੀ ਜੁੰਡਲੀ ਵਿੱਚੋਂ ਕਿਸੇ ਨੇ ਵੀ ਸੂਬੇ ਦਾ ਥੋੜਾ ਜਿੰਨਾ ਵੀ ਭਲਾ ਕੀਤਾ ਹੋਵੇ।

ਕਿਸਾਨਾਂ ਵੱਲੋਂ ਆਪਣੀਆਂ ਜੰਿਦਗੀਆਂ ਅਤੇ ਰੋਜੀ ਰੋਟੀ ਦੀ ਲੜਾਈ ਦਾ ਮਜਾਕ ਲੜਾਉਣ ਲਈ ਸੁਖਬੀਰ ਬਾਦਲ ਨੂੰ ਕਰੜੇ ਹੱਥੀਂ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਪ੍ਰਤੀ ਬੇਲਾਗ ਰਹਿੰਦੇ ਹੋਏ ਬਾਦਲਾਂ ਨੇ ਇਕ ਨਵਾਂ ਨੀਵਾਣ ਛੂਹ ਲਿਆ ਹੈ ਕਿਉਂਕਿ ਇਸ ਮੁੱਦੇ ਸੰਬੰਧੀ ਉਨ•ਾਂ ਦੀਆਂ ਹਰਕਤਾਂ ਇਹੋ ਜਾਹਰ ਕਰਦੀਆਂ ਹਨ। ਸੁਖਬੀਰ ਵੱਲੋਂ ਕੀਤੀ ਗਈ ਟਿੱਪਣੀ ਕਿ ਰਾਜਪਾਲ ਨੇ ਸੂਬੇ ਦੇ ਸੋਧ ਬਿੱਲਾਂ ਉਤੇ ਸਹੀ ਨਹੀਂ ਸੀ ਪਾਈ ਤਾਂ ਰਾਸਟਰਪਤੀ ਨੂੰ ਮਿਲਣ ਦੀ ਕੀ ਲੋੜ ਸੀ, ਬਾਰੇ ਤਿੱਖਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਜਆਿਦਾ ਮਹੱਤਵਪੂਰਨ ਸਵਾਲ ਇਹ ਸੀ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਬਿੱਲ ਪੇਸ ਕੀਤੇ ਜਾਣ ਤੋਂ ਬਾਅਦ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇਣ ਦੀ ਕੀ ਲੋੜ ਸੀ ਅਤੇ ਇਨ•ਾਂ ਬਿੱਲਾਂ ਦੇ ਕਾਨੂੰਨ ਬਣ ਜਾਣ ਮਗਰੋਂ ਐਨ.ਡੀ.ਏਂ ਗਠਜੋੜ ਨਾਲੋਂ ਨਾਤਾ ਤੋੜਨ ਦੀ ਅਕਾਲੀ ਦਲ ਨੂੰ ਕੀ ਲੋੜ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਵੀ ਤਰ•ਾਂ ਦੇ ਦੋਸਤਾਨਾ ਮੈਚ ਦਾ ਕੋਈ ਆਧਾਰ ਪੈਦਾ ਹੁੰਦਾ ਹੈ ਤਾਂ ਉਹ ਅਕਾਲੀਆਂ ਦੇ ਇਨ•ਾਂ ਹੀ ਕਾਰਿਆਂ ਤੋਂ ਪੈਦਾ ਹੁੰਦਾ ਹੈ ਜਿਨ•ਾਂ ਨੇ ਇਹ ਸਾਫ ਜਾਹਰ ਕਰ ਦਿੱਤਾ ਹੈ ਕਿ ਇਹ ਸਾਰਾ ਨਾਟਕ ਅਕਾਲੀਆਂ ਵੱਲੋਂ ਭਾਜਪਾ ਨਾਲ ਮਿਲ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਰਚਿਆ ਗਿਆ ਸੀ।

 

Have something to say? Post your comment

Subscribe