ਤਰਨਤਾਰਨ : ਥਾਣਾ ਸਰਹਾਲੀ ਪੁਲਿਸ ਨੇ 40 ਸਾਲਾ ਮਹਿਲਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਤਿੰਨ ਜਣਿਆ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਹਨਾਂ ਦੀ ਪੁਲਿਸ ਵੱਲੋਂ ਹਾਲੇ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ 40 ਸਾਲਾ ਮਹਿਲਾ ਨੇ ਦੱਸਿਆ ਕਿ ਸਾਹਿਬ ਸਿੰਘ, ਨਿਰਮਲ ਸਿੰਘ ਅਤੇ ਇੰਦਰ ਸਿੰਘ ਵਾਸੀ ਢੋਟੀਆ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਹਿਲਾ ASI ਕਰਮਜੀਤ ਕੌਰ ਨੇ ਦੱਸਿਆ ਕਿ ਉਕਤ ਤਿੰਨਾ ਲੋਕਾਂ ਨੂੰ ਨਾਮਜਦ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।