ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ Whatsapp ਆਪਣਾ ਸਭ ਤੋਂ ਬਹਿਤਰ ਖ਼ਾਸ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦਾ ਨਾਂ Disappearing Message ਹੈ। ਇਸ ਫੀਚਰ ਦੇ ਐਕਟੀਵੇਟ ਹੋਣ ਤੋਂ ਬਾਅਦ ਯੂਜ਼ਰਜ਼ ਵੱਲੋਂ ਭੇਜਿਆ ਗਿਆ ਮੈਸੇਜ 7 ਦਿਨ ਯਾਨੀ ਇਕ ਹਫ਼ਤੇ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ। ਯੂਜ਼ਰਜ਼ ਨੂੰ ਮੈਸੇਜ ਡਿਲੀਟ ਕਰਨ ਲਈ ਸਮੇਂ ਤੈਅ ਕਰਨ ਦੀ ਲੋੜ ਵੀ ਨਹੀਂ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਫੀਚਰ ਦੀ ਜਾਣਕਾਰੀ ਵ੍ਹਟਸਐਪ ਬੀਟਾ ਇੰਫੋ ਦੇ ਟਵਿੱਟਰ ਅਕਾਊਂਟ ਤੋਂ ਮਿਲੀ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਤਕ ਇਸ ਅਪਕਮਿੰਗ ਫੀਚਰ ਦੀ ਲਾਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਵੈੱਬ ਬੀਟਾ ਇੰਫੋ ਮੁਤਾਬਿਕ, Disappearing Message ਫੀਚਰ ਦੇ ਐਕਟਿਵੇਟ ਹੋਣ ਤੋਂ ਬਾਅਦ ਯੂਜ਼ਰਜ਼ ਦਾ ਮੈਸੇਜ 7 ਦਿਨਾਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ। ਯੂਜ਼ਰਜ਼ ਨੂੰ ਜਿੱਥੇ ਮੈਸੇਜ ਡਿਲੀਟ ਕਰਨ ਲਈ ਟਾਈਮ ਸੈੱਟ ਕਰਨ ਦੀ ਚੋਣ ਨਹੀਂ ਮਿਲੇਗੀ। ਜੇ ਯੂਜ਼ਰਜ਼ ਮੈਸੇਜ ਕਿਸੇ ਅਜਿਹੇ ਯੂਜ਼ਰਜ਼ ਨੂੰ ਭੇਜਦੇ ਹਨ, ਜਿਨ੍ਹਾਂ ਦਾ disappearing message ਫੀਚਰ ਆਫ ਹੈ, ਤਾਂ ਉਨ੍ਹਾਂ ਕੋਲ ਮੈਸੇਜ ਡਿਲੀਟ ਨਹੀਂ ਹੋਵੇਗਾ।